ਫਰੀਦਕੋਟ (ਵਿਪਨ ਕੁਮਾਰ ਮਿਤੱਲ):- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਆਧੁਨਿਕ ਭਾਰਤ ਦੇ ਇੱਕ ਪ੍ਰਸਿਧ ਲੇਖਕ ,ਵਿਦਵਾਨ ,ਚਿੰਤਕ,ਸੰਤ ਅਤੇ ਦਾਰਸ਼ਨਿਕ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਫਰੀਦਕੋਟ ਦੇ ਬੱਸ ਸਟੈਂਡ ਤੇ ਸੁਸਾਇਟੀ ਵੱਲੋਂ ਬਣਾਏ ਗਏ ਪਾਰਕ ਵਿੱਚ ਗੁਲਾਬ ਦੇ ਬੂਟੇ ਲਗਾ ਕੇ ਮਨਾਇਆ। ਸ਼੍ਰੀ ਅਰੋੜਾ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਦਾ ਜਨਮ 12ਜਨਵਰੀ 1863ਨੂੰ ਕਲਕੱਤਾ ਵਿਖੇ ਹੋਇਆ ਸੀ।ਉਹ ਰਾਸ਼ਟਰ ਅਤੇ ਅੰਤਰ ਰਾਸ਼ਟਰਵਾਦ ਦੇ ਸਮਰਥਕ ਸਨ, ਉਹ ਉੱਚ ਕੋਟੀ ਦੇ ਦੇਸ਼ ਭਗਤ ਸਨ।ਮਹਾਤਮਾ ਗਾਂਧੀ ਜੀ ਨੇ ਵੀ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਿਹਾ ਸੀ ਕਿ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ ਪੜ੍ਹ ਕੇ ਉਨ੍ਹਾਂ ਦ ਦੇਸ਼ ਪ੍ਰਤੀ ਪ੍ਰੇਮ ਹਜਾਰਾਂ ਗੁਣਾ ਵਧ ਗਿਆ।ਸ਼੍ਰੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਅੰਤਰ ਰਾਸ਼ਟਰੀ ਗਿਆਨ ਅਤੇ ਰਾਜਨੀਤਕ ਕੁਸ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਤਿੰਨ ਭਵਿੱਖ ਬਾਣੀਆਂ ਕੀਤੀਆਂ ਸਨ ਜੌ ਲੱਗ ਪਗ ਸਹੀ ਸਾਬਿਤ ਹੋਈਆਂ।ਸ਼੍ਰੀ ਅਰੋੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ। ਐਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੀਤ ਸਿੰਘ ਸਿੱਧੂ,ਰਾਮ ਤੀਰਥ,ਰਜਵੰਤ ਸਿੰਘ,ਸਤਨਾਮ ਸਿੰਘ ਬੱਤਰਾ ,ਸੁਖਚੈਨ ਸਿੰਘ ,ਗੁਰਪ੍ਰੀਤ ਸਿੰਘ,ਜਗਦੀਸ਼ ਕੁਮਾਰ,ਮੋਤੀ ਰਾਮ,ਸੁਖਪ੍ਰੀਤ ਸਿੰਘ,ਨੀਟਾ ਬਾਠ, ਖੁਸ਼ਮਨਪ੍ਰੀਤ ਸਿੰਘ ,ਅਕਾਸ਼ਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਹਾਜਰ ਸਨ।