ਫ਼ਰੀਦਕੋਟ(ਵਿਪਨ ਮਿਤੱਲ):-ਸਥਾਨਿਕ ਜ਼ਿਲਾ ਕਚਹਿਰੀਆਂ ਵਿਖੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ( ਰਜਿ:)ਫਰੀਦਕੋਟ ਨੇ ਮਿਲ ਕੇ ਸ. ਅਜੀਤ ਪਾਲ ਸਿੰਘ ਚੀਫ਼ ਜੁਡੀਸ਼ਲ ਮੈਜਿਸਟਰੇਟ ਕਮ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੀ ਅਗਵਾਈ ਵਿੱਚ ਵਿਸ਼ਵ ਧਰਤ ਦਿਵਸ ਮਨਾਇਆ ਗਿਆ ਜਿਸ ਦਾ ਉਦਘਾਟਨ ਸ਼੍ਰੀਮਤੀ ਨਵਜੋਤ ਕੌਰ ਜ਼ਿਲਾ ਅਤੇ ਸੈਸ਼ਨ ਜੱਜ ਫਰੀਦਕੋਟ ਜੀ ਨੇ ਆਪਣੇ ਕਰ ਕਮਲਾਂ ਨਾਲ ਪੌਦਾ ਲਗਾ ਕੇ ਕੀਤਾ। ਉਹਨਾ ਅਪੀਲ ਕੀਤੀ ਕਿ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਹਰ ਮਨੁੱਖ ਨੂੰ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ।ਇਸ ਮੌਕੇ ਤੇ ਸ਼੍ਰੀਮਤੀ ਮੋਨਿਕਾ ਲਾਂਬਾ ਸਿਵਲ ਜੱਜ ਸੀਨੀਅਰ ਡਵੀਜ਼ਨ,ਸ਼੍ਰੀ ਆਰ. ਕੇ. ਸਿੰਗਲਾ.ਐਡੀਸ਼ਨਲ ਡਿਸਟ੍ਰਿਕ ਐਂਡ ਸੈਸ਼ਨ ਜੱਜ ਅਤੇ ਸ: ਅਜੀਤ ਪਾਲ ਸਿੰਘ ਚੀਫ਼ ਜੁਡੀਸ਼ਲ ਮੈਜਿਸਟਰੇਟ ਕਮ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੇ ਵੀ ਇੱਕ ਇੱਕ ਪੋਦਾ ਲਗਾਇਆ।ਸ਼੍ਰੀਮਤੀ ਨਵਜੋਤ ਕੌਰ ਜ਼ਿਲਾ ਅਤੇ ਸੈਸ਼ਨ ਜੱਜ ਨੇ ਹਾਜਰ ਵਿਅਕਤੀਆਂ ਨੂੰ ਆਪਣੇ ਘਰਾਂ ਵਿੱਚ ਲਗਾਉਣ ਲਈ ਪੌਦੇ ਵੰਡੇ ਅਤੇ ਅਪੀਲ ਕੀਤੀ ਇਹਨਾ ਨੂੰ ਆਪਣੇ ਘਰਾਂ ਵਿੱਚ ਲਗਾ ਕੇ ਇਹਨਾ ਦੀ ਪਰਵਰਿਸ਼ ਕੀਤੀ ਜਾਵੇ।ਅੰਤ ਵਿੱਚ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਸਭਨਾ ਦਾ ਧੰਨਵਾਦ ਕੀਤਾ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਜਤਿੰਦਰ ਬਾਂਸਲ ਸਕੱਤਰ ਬਾਰ ਐਸੋਸੀਏਸ਼ਨ ਫਰੀਦਕੋਟ,ਡਿਫੈਂਸ ਐਡਵੋਕਟਸ……. ਸੁਸਾਇਟੀ ਮੈਂਬਰ ਸ਼੍ਰੀ ਰਾਜੇਸ਼ ਕੁਮਾਰ ਸੁਖੀਜਾ,ਰਜਵੰਤ ਸਿੰਘ ਗਿੱਲ,ਕਮਲ ਕੁਮਾਰ ਬੱਸੀ,ਜੀਤ ਸਿੰਘ ਸਿੱਧੂ,ਬਲਵਿੰਦਰ ਸਿੰਘ ਹਾਜਰ ਸਨ।