ਫਗਵਾੜਾ 1 ਮਈ (ਨਰੇਸ਼ ਪਾਸੀ) ਮਜ਼ਦੂਰ ਦਿਵਸ ਦੇ ਮੌਕੇ ’ਤੇ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਇੱਕ ਲੋੜਵੰਦ ਪਰਿਵਾਰ ਨਾਲ ਸਬੰਧਤ ਸਕੂਲੀ ਵਿਦਿਆਰਥਣ ਨੂੰ ਦਾਖਿਲਾ ਅਤੇ ਪੂਰੇ ਸਾਲ ਦੀ ਸਕੂਲ ਫੀਸ ਭੇਟ ਕੀਤੀ। ਜਿਸ ਵਿੱਚ ਲਾਇਨ ਬੱਬੂ ਮਨੀਲਾ ਵਲੋਂ ਵਿੱਤੀ ਸਹਿਯੋਗ ਕੀਤਾ ਗਿਆ। ਇਸ ਮੌਕੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਕਨਵੈਨਸ਼ਨ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਲੱਬ ਦਾ ਇਹ ਪ੍ਰੋਜੈਕਟ ਮਿਹਨਤੀ ਪਰਿਵਾਰਾਂ ਦੀਆਂ ਹੋਣਹਾਰ ਧੀਆਂ ਨੂੰ ਸਿੱਖਿਅਤ ਕਰਨ ਦੀ ਦਿਸ਼ਾ ਵਿੱਚ ਸਭ ਤੋਂ ਵਧੀਆ ਕਾਰਜ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰਹਿਣਗੇ। ਕਲੱਬ ਦੇ ਮੈਂਬਰਾਂ ਨੇ ਵਿੱਤੀ ਸਹਾਇਤਾ ਲਈ ਪ੍ਰੋਜੈਕਟ ਚੇਅਰਮੈਨ ਲਾਇਨ ਬੱਬੂ ਮਨੀਲਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਨਾਲ ਹੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਮਹੱਤਵਪੂਰਨ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕੀਤੇ ਜਾਣਗੇ।