Skip to content
ਫ਼ਰੀਦਕੋਟ/ਜੈਤੋ (ਵਿਪਨ ਮਿੱਤਲ) ਸਥਾਨਕ ਚੌਧਰੀ ਚਿਰੰਜੀ ਲਾਲ ਦੀ ਧਰਮਸ਼ਾਲਾ ਵਿੱਚ ਪ੍ਰਾਜੈਕਟ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਭਗਵਾਨ ਪਰਸ਼ੂਰਾਮ ਜਨਮ ਦਿਵਸ ਸਮਾਗਮ ਕਰਵਾਇਆ ਗਿਆ। ਇਸਦਾ ਉਦਘਾਟਨ ਪ੍ਰਧਾਨ ਰਾਮ ਗੋਪਾਲ ਸ਼ਰਮਾ ਨੇ ਭਗਵਾਨ ਪਰਸ਼ੂਰਾਮ ਅਤੇ ਸ਼੍ਰੀ ਗਾਇਤਰੀ ਮਾਤਾ ਦੀਆਂ ਤਸਵੀਰਾਂ ਅਗੇ ਜੋਤ ਜਗਾ ਕੇ ਅਤੇ ਫੁੱਲ ਮਾਲਾਵਾਂ ਭੇਟ ਕਰਕੇ ਕੀਤਾ। ਇਸ ਮੌਕੇ ‘ਤੇ ਕਲਸ਼ ਪੂਜਨ ਕਰਦੇ ਹੋਏ ਸ਼੍ਰੀ ਬ੍ਰਾਹਮਣ ਵਿਕਾਸ ਮੰਚ ਦੇ ਸਰਪ੍ਰਸਤ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਨੇ ਹਮੇਸ਼ਾ ਜ਼ਬਰ ਵਿਰੁੱਧ ਲੜਾਈ ਲੜੀ। ਨੌਜਵਾਨਾਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੀਦਾ ਹੈ ਅਤੇ ਸਮਾਜ ਅਤੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ।ਉਪਰੋਕਤ ਕਾਰਜ ਨੂੰ ਸਫਲ ਬਣਾਉਣ ਵਿੱਚ, ਪ੍ਰਧਾਨ ਰਾਮ ਗੋਪਾਲ ਸ਼ਰਮਾ, ਸਰਪ੍ਰਸਤ ਬ੍ਰਾਹਮਣ ਵਿਕਾਸ ਮੰਚ ਰਾਜ ਕੁਮਾਰ ਸ਼ਰਮਾ, ਵਿਸ਼ਵਬੰਧੂ ਸ਼ਰਮਾ, ਰਾਜੇਸ਼ ਸ਼ਰਮਾ, ਮਹੇਸ਼ ਸ਼ਰਮਾ, ਸ਼ਿਆਮ ਸੁੰਦਰ ਸ਼ਰਮਾ, ਸ਼ਰਮਾ ਟੈਂਟ ਹਾਊਸ, ਸੰਜੇ ਸ਼ਰਮਾ ਅਧਿਆਪਕ, ਮੁਕਟ ਬਿਹਾਰੀ ਸ਼ਰਮਾ, ਮੰਗਤ ਰਾਮ ਸ਼ਰਮਾ ਸੇਵਾਮੁਕਤ ਅਧਿਆਪਕ, ਨਵਲ ਸਿੰਗਲਾ ਮਨੀਆ, ਵਿਪਨ ਸ਼ਰਮਾ, ਸ਼ੰਟੀ ਸ਼ਰਮਾ, ਸੁਰਿੰਦਰ ਗਰਗ ਸੇਵਾਮੁਕਤ ਆਰ• ਏ• ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਬ੍ਰਾਹਮਣ ਸਭਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਉਮਾਸ਼ੰਕਰ ਸ਼ਰਮਾ, ਰਾਮ-ਕ੍ਰਿਸ਼ਨ ਡਰਾਮਾਟਿਕ ਕਲੱਬ ਦੇ ਪ੍ਰਧਾਨ ਮਾਣਕ ਸ਼ਾਹ, ਨਗਰ ਕੌਂਸਲ ਯੂਨੀਅਨ ਦੇ ਪ੍ਰਧਾਨ ਸੋਨੂੰ ਸ਼ਰਮਾ ਅਤੇ ਨੋਜਵਾਨ ਕਲੱਬ ਦੇ ਉਪ ਪ੍ਰਧਾਨ ਚੰਦਰਸ਼ੇਖਰ ਸ਼ਰਮਾ ਨੂੰ ਉਨ੍ਹਾਂ ਦੇ ਸਮਾਜ ਭਲਾਈ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
Post Views: 2,032
Related