ਫਰੀਦਕੋਟ (ਵਿਪਨ ਕੁਮਾਰ ਮਿਤੱਲ):- ਰਾਸ਼ਟਰ ਪਿਤਾ ਅਹਿੰਸਾ ਦੇ ਪੂਜਾਰੀ ਮਹਾਤਮਾ ਗਾਂਧੀ ਜੀ ਦਾ ਬਲੀਦਾਨ ਦਿਵਸ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸਥਾਨਿਕ ਬੱਸ ਸਟੈਂਡ ਵਿਖੇ ਮਨਾਇਆ ਗਿਆ।ਸੁਸਾਇਟੀ ਦੇ ਸੀਨੀਅਰ ਮੈਂਬਰ ਅਜੀਤ ਸਿੰਘ ਸਿੱਧੂ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਮੂਹ ਮੈਂਬਰਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸ਼੍ਰੀ ਸੁਰੇਸ਼ ਅਰੋੜਾ ਨੇ ਗੰਦਗੀ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਦਾ ਜਨਮ 2ਅਕਤੂਬਰ 1869 ਨੂੰ ਪੋਰਬੰਦਰ ਗੁਜਰਾਤ ਵਿਖੇ ਮਾਤਾ ਪੁਤਲੀ ਬਾਈ ਅਤੇ ਪਿਤਾ ਸ਼੍ਰੀ ਕਰਮ ਚੰਦ ਗਾਂਧੀ ਦੇ ਘਰ ਹੋਇਆ ਗਾਂਧੀ ਜੀ ਕਾਨੂੰਨ ਦੀ ਵਿੱਦਿਆ ਪ੍ਰਾਪਤ ਕਰਨ ਲਈ ਵਿਦੇਸ਼ ਗਏ ਅਤੇ ਵਾਪਸ ਪਰਤਣ ਉਪਰੰਤ ਮੁੰਬਈ ਵਿਖੇ ਕਾਨੂੰਨ ਦੀ ਪਰੈਕਟਿਸ ਸ਼ੁਰੂ ਕੀਤੀ।ਗਾਂਧੀ ਜੀ ਸੱਚ ਅਤੇ ਅਹਿੰਸਾ ਦੇ ਪੂਜਾਰੀ ਸਨ।ਗਾਂਧੀ ਜੀ ਬਿਨਾ ਝਿਜਕ ਆਪਣੇ ਦੁਸ਼ਮਣਾ ਦੀ ਵੀ ਸੇਵਾ ਕਰਦੇ ਸਨ।ਗਾਂਧੀ ਜੀ ਨੇ ਭਾਰਤ ਦੀ ਅਜਾਦੀ ਵਿੱਚ ਅਹਿੰਮ ਯੋਗਦਾਨ ਪਾਇਆ ਉਹਨਾ ਨੇ ਦੇਸ਼ ਵਾਸੀਆਂ ਨੂੰ’ ਭਾਰਤ ਛੱਡੋ ‘ ਦਾ ਨਾਅਰਾ ਦਿੱਤਾ ਤੇ ਜੇਲ੍ਹ ਯਾਤਰਾ ਕੀਤੀ।ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਇਹਨਾ ਦੇ ਮਿਹਨਤ ਰੰਗ ਲਿਆਈ ਅਤੇ 15 ਅਗਸਤ1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ।ਉਹਨਾ ਦੱਸਿਆ ਕਿ ਮਹਾਤਮਾ ਗਾਂਧੀ ਜੀ 30 ਜਨਵਰੀ 1948 ਨੂੰ ਅਰਦਾਸ ਕਰਨ ਲਈ ਬਿਰਲਾ ਭਵਨ ਜਾ ਰਹੇ ਸਨ ਤਾਂ ਉਨ੍ਹਾਂ ਤੇ ਗੋਲੀ ਚਲਾ ਦਿੱਤੀ ਗਈ ਜਿਸ ਨਾਲ ਉਹਨਾ ਦੀ ਅੱਜ ਦੇ ਦਿਨ ਮੌਤ ਹੋ ਗਈ।ਸ਼੍ਰੀ ਅਰੋੜਾ ਨੇ ਅਪੀਲ ਕੀਤੀ ਕਿ ਸਾਨੂੰ ਉਹਨਾ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜੇਸ਼ ਸੁਖੀਜਾ, ਕਮਲ ਕੁਮਾਰ ਬੱਸੀ,ਸਤਨਾਮ ਸਿੰਘ ਬੱਤਰਾ,ਰਾਜੇਸ਼ ਖੰਨਾ, ਜੀਤ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਸੇਖੋਂ, ਦੀਦਾਰ ਸਿੰਘ,ਪਵਿੱਤਰ ਸਿੰਘ,ਹਾਕਮ ਸਿੰਘ,ਨਵਤੇਜ ਸਿੰਘ, ਸੁਰਿੰਦਰ ਸਿੰਘ ਬਰਾੜ,ਦਰਸ਼ਨ ਸਿੰਘ ਗਿੱਲ,ਕੀਮਤੀ ਲਾਲ,ਲਖਵਿੰਦਰ ਸਿੰਘ,ਸਰਵਨ ਸਿੰਘ,ਕਰਮਜੀਤ ਸਿੰਘ ਅਤੇ ਕੁਲਵੰਤ ਸਿੰਘ ਬੇਦੀ ਹਾਜ਼ਰ ਸਨ।ਅੰਤ ਵਿੱਚ ਰਜਵੰਤ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ।