ਫ਼ਿਰੋਜ਼ਪੁਰ ( ਜਤਿੰਦਰ ਪਿੰਕਲ): ਫ਼ਿਰੋਜ਼ਪੁਰ ਦੇ ਅਗਾਂਹ ਵਧੂ ਨੌਜਵਾਨ ਨਿਰਮਲ ਖੰਨਾ ਉਰਫ ਮਨੀ ਖੰਨਾ ਨੂੰ ਭਾਜਪਾ ਕਿਸਾਨ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅੱਜ ਏਥੇ ਭਾਜਪਾ ਦੇ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਮਨੀ ਖੰਨਾ ਨੂੰ ਇਹ ਨਿਯੁਕਤੀ ਪੱਤਰ ਦਿੱਤਾ ਗਿਆ।
ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਜੰਗ ਨੇ ਮਨੀ ਖੰਨਾ ਦੀ ਨਿਯੁਕਤੀ ਤੇ ਬੋਲਦਿਆਂ ਕਿਹਾ ਕਿ ਨੌਜਵਾਨ ਨਿਰਮਲ ਖੰਨਾ ਦੀਆਂ ਲਗਾਤਾਰ ਪਾਰਟੀ ਸਬੰਧੀ ਸੇਵਾਵਾਂ ਨੂੰ ਦੇਖਦੇ ਹੋਏ ਓਹਨਾ ਦੀ ਇਹ ਨਿਯੁਕਤੀ ਕੀਤੀ ਗਈ ਹੈ। ਓਹਨਾ ਕਿਹਾ ਕਿ ਜ਼ਿਲ੍ਹੇ ਅੰਦਰ ਜਲਦ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਵੱਡੀ ਪੱਧਰ ‘ਤੇ ਪਾਰਟੀ ਦੀਆਂ ਕਿਸਾਨਾਂ ਅਤੇ ਖੇਤੀ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਉਦਮਾਂ ਦਾ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਕਿਸਾਨ ਵੀਰ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ।
ਆਪਣੀ ਨਿਯੁਕਤੀ ਤੇ ਨਿਰਮਲ ਖੰਨਾ ਨੇ ਕਿਹਾ ਕਿ ਓਹ ਮਿਲੀ ਹੋਈ ਡਿਊਟੀ ਨੂੰ ਤਨ ਮਨ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਨਗੇ। ਆਪਣੀ ਨਿਯੁਕਤੀ ‘ਤੇ ਓਹਨਾ ਨੇ ਭਾਜਪਾ ਦੇ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ, ਦਰਸ਼ਨ ਸਿੰਘ ਨੈਣੇਵਾਲ ਪੰਜਾਬ ਪ੍ਰਧਾਨ ਭਾਜਪਾ ਕਿਸਾਨ ਮੋਰਚਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਜੰਗ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ‘ਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਦਵਿੰਦਰ ਸਿੰਘ ਜੰਗ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਅਮ੍ਰਿਤਪਾਲ ਸਿੰਘ, ਰਾਜਬੀਰ ਸਿੰਘ, ਅਭੇ ਪ੍ਰਤਾਪ ਸਿੰਘ, ਵਿੱਕੀ ਸਿੱਧੂ, ਅਰਸ਼ ਪੱਲਾ ਮੇਘਾ, ਸੋਮਾ ਪ੍ਰਧਾਨ,ਚਿਰਾਗ ਧਵਨ, ਹਰਸ਼ ਆਦਿ ਭਾਰਤੀ ਜਨਤਾ ਪਾਰਟੀ ਦੇ ਆਗੂ ਹਾਜ਼ਿਰ ਸਨ।