Skip to content
ਜਲੰਧਰ (ਇਸ਼ਾਂਤ) : ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ) ਦੇ ਦਫਤਰ ਦੇ ਵਿੱਚ ਹੰਗਾਮੀ ਮੀਟਿੰਗ ਹੋਈ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਰਾਹੁਲ ਸ਼ਰਮਾ ਨੂੰ ਜਲੰਧਰ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਅਤੇ ਵੈਭਵ ਅਰੋੜਾ, ਦੀਪਕ ਅਰੋੜਾ ਨੂੰ ਵਾਈਸ ਪ੍ਰੈਸੀਡੈਂਟ ਨਿਯੁਕਤ ਗਿਆ ਪੀਆਰਓ ਅਨੀਸ਼ ਠਾਕੁਰ ਨੂੰ ਅਤੇ ਜਨਰਲ ਸਕੱਤਰ ਤਰੁਣ ਸ਼ਰਮਾ ਅਤੇ ਸਕੱਤਰ ਵਜੋਂ ਕਰਨ ਕੁਮਾਰ ਨੂੰ ਅਹੁਦੇਦਾਰ ਬਣਾਇਆ ਗਿਆ ਅਤੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ ਜੋ ਪੱਤਰਕਾਰਾਂ ਦੀਆਂ ਆਪਣੀਆਂ ਸਮੱਸਿਆ ਜਾਂ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਜਲਦੀ ਹੀ ਸੁਣ ਕੇ ਹੱਲ ਕਰਾਂਗੇ। ਅਤੇ ਸਾਰੇ ਇੱਕ ਦੂਜੇ ਨਾਲ ਦੁੱਖ ਸੁੱਖ ਵੇਲੇ ਹਮੇਸ਼ਾ ਖੜੇ ਰਹਾਂਗੇ।
ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿੱਕੀ ਸੂਰੀ ਜੀ ਨੇ ਕਿਹਾ ਕਿ ਸਮੇਂ ਸਮੇਂ ਤੇ ਅਸੀਂ ਇਕੱਠੇ ਹੋ ਕੇ ਆਪਣੀਆਂ ਇੱਕ ਦੂਜੇ ਦੀਆਂ ਸਮੱਸਿਆਵਾਂ ਸੁਣਦੇ ਰਹਾਂਗੇ ਜਿਸ ਨਾਲ ਸਾਡਾ ਆਪਸੀ ਪਿਆਰ ਬਣਿਆ ਰਵੇਗਾ। ਐਸੋਸੀਏਸ਼ਨ ਦੇ ਚੇਅਰਮੈਨ ਕੁਲਪ੍ਰੀਤ ਸਿੰਘ ਏਕਮ ਜੀ ਨੇ ਕਿਹਾ ਸਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਅਤੇ ਆਮ ਜਨਤਾ ਨਾਲ ਆਪਸੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਪੱਤਰਕਾਰਤਾ ਹੋਰ ਸੁਖੇਵੀ ਹੋਵੇਗੀ ਅਤੇ ਅਸੀ ਆਉਂਦੇ ਸਮਿਆ ਵਿੱਚ ਜਲਦੀ ਹੀ ਪੰਜਾਬ ਪੱਧਰ ਤੇ ਮੀਟਿੰਗ ਕਰਾਂਗੇ ਤੇ ਰੇਹਦੀਆ ਸਮੱਸਿਆ ਦਾ ਹੱਲ ਕਰਾਗੇ।
ਇਸ ਮੌਕੇ ਤੇ ਰਾਜ ਕੁਮਾਰ (ਸੂਰੀ), ਕੁੱਲਪ੍ਰੀਤ ਸਿੰਘ (ਏਕਮ), ਹੈਲੋ ਰਾਹੁਲ ਸ਼ਰਮਾ ਵੈਬ ਅਰੋੜਾ ਦੀਪਕ ਅਰੋੜਾ ਤਰੁਣ ਸ਼ਰਮਾ ਕਰਨ ਕੁਮਾਰ ਤਰਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।
Post Views: 2,246
Related