Skip to content
ਕਪੂਰਥਲਾ ‘ਚ ਅਮਰੀਕਾ ਦੀ ਨਾਗਰਿਕ ਔਰਤ ਰਾਜਦੀਪ ਕੌਰ ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਔਰਤ ਦੀ ਆਪਣੀ ਹੀ ਸੱਸ ਅਤੇ ਸਹੁਰੇ ਵੱਲੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਸੱਸ ਅਤੇ ਸਹੁਰੇ ਨੇ ਪੁਲਿਸ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ।ਮਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸਾਰੀ ਸੱਚਾਈ ਦਾ ਖੁਲਾਸਾ ਕੀਤਾ। ਮਾਂ ਮੁਤਾਬਕ ਉਨ੍ਹਾਂ ਨੇ ਵਿਆਹ ਦੇ ਬਹਾਨੇ ਧੀ ਨੂੰ ਭਾਰਤ ਬੁਲਾਇਆ ਸੀ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਸੱਸ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ।
ਮਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸਾਰੀ ਸੱਚਾਈ ਦਾ ਖੁਲਾਸਾ ਕੀਤਾ। ਮਾਂ ਮੁਤਾਬਕ ਉਨ੍ਹਾਂ ਨੇ ਵਿਆਹ ਦੇ ਬਹਾਨੇ ਧੀ ਨੂੰ ਭਾਰਤ ਬੁਲਾਇਆ ਸੀ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਸੱਸ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ।
ਔਰਤ ਨੇ ਦੋਸ਼ ਲਾਇਆ ਕਿ ਜਵਾਈ, ਸਹੁਰਾ ਜਗਦੇਵ ਸਿੰਘ ਅਤੇ ਸੱਸ ਬਲਜੀਤ ਕੌਰ ਨੇ ਇਕ ਯੋਜਨਾ ਤਹਿਤ ਉਸ ਦੀ ਲੜਕੀ ਨੂੰ ਅਮਰੀਕਾ ਤੋਂ ਭਾਰਤ ਬੁਲਾਇਆ ਸੀ। ਜਦੋਂ ਕਿ ਸਹੁਰੇ ਘਰ ਵਿੱਚ ਕੋਈ ਵਿਆਹ ਦੀ ਨਹੀਂ ਸੀ। ਇਨ੍ਹਾਂ ਲੋਕਾਂ ਨੇ ਬੇਟੀ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ। ਜਿਸ ਨਾਲ ਉਹ ਬਿਲਕੁਲ ਵੀ ਸਹਿਮਤ ਨਹੀਂ ਹੈ। ਨਿਰਮਲ ਕੌਰ ਨੇ ਪੁਲਿਸ ਨੂੰ ਉਸ ਦੀ ਲੜਕੀ ਦਾ ਬੱਚਾ, ਦਸਤਾਵੇਜ਼ ਅਤੇ ਉਸ ਦਾ ਫੋਨ ਵਾਪਸ ਲੈਣ ਦੀ ਅਪੀਲ ਕੀਤੀ ਹੈ।
Post Views: 2,341
Related