ਜਲੰਧਰ: (ਵਿੱਕੀ ਸੂਰੀ) ਪੁਰਾਣੀ ਪੈਨਸ਼ਨ ਬਹਾਲੀ ਸਾਝੇਂ ਮੋਰਚੇ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਇਕਾਈ ਦੇ ਗਠਨ ਕਰਨ ਲਈ ਵੱਖ ਵੱਖ ਜਥੇਬੰਦੀਆਂ ਦੀ ਜਨਰਲ ਬਾਡੀ ਮੀਟਿੰਗ ਕੁਲਦੀਪ ਵਾਲੀਆ ਬਿਲਗਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਚੱਲ ਰਹੇ ਸੰਘਰਸ਼ ਸਬੰਧੀ ਅਤੇ ਮੋਰਚੇ ਦੀ 25 ਫਰਵਰੀ ਨੂੰ ਸੰਗਰੂਰ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਵੱਧ ਤੋਂ ਵੱਧ ਜਾਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸਾਝੇਂ ਮੋਰਚੇ ਜ਼ਿਲ੍ਹਾ ਜਲੰਧਰ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਬਿਲਗਾ , ਅਤੇ ਸੁਖਦੇਵ ਬਸਰਾ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਦਿਲਬਾਗ ਸਿੰਘ, ਮੁਕੇਸ਼ ਕੁਮਾਰ, ਸੰਦੀਪ ਰਾਜੋਵਾਲ, ਅਮਰਜੀਤ ਭਗਤ, ਵੇਦ ਰਾਜ,ਪਰੇਮ ਖਲਵਾੜਾ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ 16 ਫਰਵਰੀ ਨੂੰ ਹੋ ਰਹੇ ਭਾਰਤ ਬੰਦ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਮੀਟਿੰਗ’ ਚੋ 25 ਫਰਵਰੀ ਦੀ ਸੰਗਰੂਰ ਰੈਲੀ ਵਿੱਚ ਵੱਧ ਤੋਂ ਵੱਧ ਮੁਲਾਜਮ ਲੈਣ ਕੇ ਜਾਣ ਲਈ ਅਹਿਦ ਕੀਤਾ ਗਿਆ ਵੱਖ ਵੱਖ ਬਲਾਕਾਂ’ਚੋ ਆਏ ਮੁਲਾਜ਼ਮਾਂ ਨੂੰ ਜ਼ੁਮੇਵਾਰੀ ਸੌਂਪੀ ਗਈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਜਸਵੀਰ ਸਿੰਘ, ਪ੍ਰਕਾਸ਼ ਚੰਦ,ਰਤਨ ਚੰਦ, ਮੁਕੇਸ਼ ਕੁਮਾਰ, ਮਨਜੀਤ ਸਿੰਘ, ਹਰਪ੍ਰੀਤ, ਮਨੀਸ਼ਾ, ਜਸਪ੍ਰੀਤ ਆਦਿ ਹਾਜ਼ਰ ਸਨ।