30 ਜਨਵਰੀ ਨੂੰ ਚੀਫ ਸੈਕਟਰੀ ਪੰਜਾਬ ਅਤੇ 01-02 ਫਰਵਰੀ ਨੂੰ ਡਿਪਟੀ ਕਮਿਸ਼ਨਰਾ ਨੂੰ ਦਿੱਤੇ ਜਾਣਗੇ ਹੜਤਾਲ ਦੇ ਨੋਟਿਸ

    29 ਫਰਵਰੀ ਤੱਕ ਮੁਕਮਲ ਕੀਤੇ ਜਾਣਗੇ ਵਿਧਾਇਕਾਂ ਦੇ ਘਰਾਂ ਅਗੇ ਧਰਨੇ ਅਤੇ ਬਜਟ ਸੈਸ਼ਨ ਦੌਰਾਨ ਕੀਤੇ ਜਾਣਗੇ ਲਗਾਤਾਰ ਵੱਡੇ ਐਕਸ਼ਨ – ਸਾਂਝਾ ਫਰੰਟ ।

    ਜਲੰਧਰ:30 ਜਨਵਰੀ (ਵਿੱਕੀ ਸੂਰੀ ) : ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾ ਦੀ ਪ੍ਰਤੀਨਿਧ ਕਰਦਾ ” ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ” ਦੀ ਮੀਟਿੰਗ ਫਰੰਟ ਦੇ ਕਨਵੀਨਰ ਸਾਥੀ ਭਜਨ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ । ਮੀਟਿੰਗ ਦੇ ਫੈਸਲੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਸਮੂਹ ਕਨਵੀਨਰਜ਼ , ਕੋ-ਕਨਵੀਨਰਜ਼ ਅਤੇ ਮੈਬਰਜ਼ ਸਰਵ ਸਾਥੀ ਭਜਨ ਸਿੰਘ ਗਿਲ , ਸਤੀਸ਼ ਰਾਣਾ , ਜਰਮਨਜੀਤ ਸਿੰਘ , ਰਣਜੀਤ ਸਿੰਘ ਰਾਣਵਾ , ਗਗਨਦੀਪ ਸਿੰਘ ਭੁਲਰ ,ਰਤਨ ਸਿੰਘ ਮਜਾਰੀ, ਸੁਵਿਦੰਰ ਪਾਲ ਸਿੰਘ ਮੋਲੋਵਾਲੀ , ਗੁਰਪ੍ਰੀਤ ਸਿੰਘ ਗੰਡੀਵਿੰਡ , ਸੁਖਦੇਵ ਸਿੰਘ ਸੈਣੀ , ਬਾਜ ਸਿੰਘ ਖਹਿਰਾ , ਕਰਮ ਸਿੰਘ ਧਨੋਆ , ਐਨ.ਕੇ.ਕਲਸੀ. , ਰਾਧੇ ਸ਼ਾਮ , ਗੁਰਮੇਲ ਸਿੰਘ ਮੈਲਡੇ , ਜਸਵੀਰ ਸਿੰਘ ਤਲਵਾੜਾ , ਬੋਬਿੰਦਰ ਸਿੰਘ , ਸੁਖਵਿੰਦਰ ਸਿੰਘ ਲਵਲੀ ਅਤੇ ਦਿਗਵਿਜੇ ਪਾਲ ਸ਼ਰਮਾ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ – ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਕੇਂਦਰੀ ਟਰੇਡ ਯੂਨੀਅਨਾ , ਮੁਲਾਜ਼ਮ ਫੈਡਰੇਸ਼ਨਾ ਅਤੇ ਐਸੋਸੀਏਸ਼ਨਾ ਵਲੋਂ 16 ਫਰਵਰੀ 2024 ਨੂੰ ਜੋ ਦੇਸ਼ ਵਿਆਪੀ ਹੜਤਾਲ ਹੋ ਰਹੀ ਹੈ ਜਿਸ ਨੂੰ ਕਾਮਯਾਬ ਕਰਨ ਲਈ ਸਯੁੰਕਤ ਕਿਸਾਨ ਮੋਰਚੇ ਵਲੋਂ ਪੇਂਡੂ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ । ਇਸ ਦੇਸ਼ ਵਿਆਪੀ ਹੜਤਾਲ ਵਿੱਚ ਪੰਜਾਬ ਦੇ ਸਮੁੱਚੇ ਸਰਕਾਰੀ , ਅਰਧ ਸਰਕਾਰੀ , ਕੱਚੇ , ਮਾਣ ਭੱਤਾ /ਇਨਸੈਂਟਿਵ ਤੇ ਕੇਂਦਰੀ ਸਕੀਮਾ ਤੇ ਕੰਮ ਕਰਦੇ ਮੁਲਾਜ਼ਮ ਤੇ ਅਧਿਆਪਕ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਮੁਕਮਲ ਰੂਪ ਵਿੱਚ ਅਪਣੇ ਦਫਤਰਾਂ / ਸਕੂਲਾਂ ਵਿੱਚ ਹੜਤਾਲ ਕਰਨ ਉਪਰੰਤ ” ਪੰਜਾਬ ਤੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ” ਦੇ ਬੈਨਰ ਥੱਲੇ ਅਪਣਾ ਇਕੱਠ ਕਰਕੇ ਤਹਿਸੀਲ ਤੇ ਜਿਲ੍ਹਾ ਕੇਂਦਰਾਂ ਉਤੇ ਹੋਣ ਵਾਲੇ ਜਨਤਕ ਇਕੱਠਾ / ਚੱਕਾ ਜਾਮ ਵਿੱਚ ਸ਼ਾਮਲ ਹੋਣਗੇ । ਇਸ ਹੜਤਾਲ ਦੀ ਤਿਆਰੀ ਲਈ ਹਰ ਸਕੂਲ / ਦਫ਼ਤਰ ਦੇ ਮੁਲਾਜ਼ਮ ਤੇ ਪੈਨਸ਼ਨਰਾ ਤੱਕ ਪਹੁੰਚ ਕੀਤੀ ਜਾਵੇਗੀ ਤੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਤੇ ਮੁਲਾਜ਼ਮ / ਪੈਨਸ਼ਨਰਾ ਦੀਆਂ ਮੰਗਾ ਦੇ ਸਬੰਧ ਵਿੱਚ ਹੈਂਡ ਬਿਲ ਵੰਡਿਆ ਜਾਵੇਗਾ । ਆਗੂਆਂ ਆਖਿਆ ਕਿ ਹੜਤਾਲ ਦਾ ਨੋਟਿਸ 30 ਜਨਵਰੀ ਨੂੰ ਚੀਫ ਸੈਕਟਰੀ ਪੰਜਾਬ ਨੂੰ ਭੇਜਿਆ ਜਾਵੇਗਾ ਅਤੇ 01- 02 ਫਰਵਰੀ ਨੂੰ ਸਮੁਚੇ ਜਿਲ੍ਹਿਆਂ ਅੰਦਰ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਵੱਡੇ ਡੈਪੂਟੇਸ਼ਨਾ ਰਾਹੀਂ ਡਿਪਟੀ ਕਮਿਸ਼ਨਰਾ ਰਾਹੀਂ ਹੜਤਾਲ ਦੇ ਨੋਟਿਸ ਭੇਜੇ ਜਾਣਗੇ । ਦਸਿਆ ਕਿ ਇਹ ਹੜਤਾਲ ਜਿਥੇ ਮਜ਼ਦੂਰ ਦੇ ਮੁਦਿਆ ਨੂੰ ਲੈਕੇ ਕੀਤੀ ਜਾ ਰਹੀ ਹੈ ਉਥੇ ਮੁਲਾਜ਼ਮ ਫੈਡਰੇਸ਼ਨਾ ਵਲੋਂ ਇਸ ਗਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਮੁਚੇ ਦੇਸ਼ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰਨ ਹਿਤ ਪੈਨਸ਼ਨ ਫੰਡ ਰੈਗਲੇਟਰੀ ਡਿਵੈਲਪਮੈਂਟ ਅਥਾਰਟੀ ਕਾਨੂੰਨ ਖਤਮ ਕੀਤਾ ਜਾਵੇ ਅਤੇ ਇਸ ਅਥਾਰਟੀ ਕੋਲ ਸੂਬਾਈ ਮੁਲਾਜ਼ਮਾ ਤੇ ਸਰਕਾਰਾਂ ਦਾ ਪੈਸਾ ਵਾਪਸ ਕੀਤਾ ਜਾਵੇ , ਈ.ਪੀ.ਐਸ. 1995 ਅਧੀਨ ਮੁਲਾਜ਼ਮਾ ਤੇ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ,ਹਰ ਤਰਾਂ ਦੇ ਕੱਚੇ , ਆਉਟ ਸੋਰਸ , ਦਿਹਾੜੀਦਾਰ ਸਮੇਤ ਸਿਹਤ ਤੇ ਸਿਖਿਆ ਦੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਕੇਂਦਰ / ਰਾਜ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਅੰਦਰ ਪਈਆਂ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਨੂੰ ਵੀ ਰੈਗੂਲਰ ਕੀਤਾ ਜਾਵੇ ਅਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕੀਤਾ ਜਾਵੇ , ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਣ/ ਨਿਗਮੀਕਰਣ ਕਰਨਾ ਬੰਦ ਕੀਤਾ ਜਾਵੇ ਅਤੇ ਸਰਕਾਰੀ ਅਦਾਰਿਆਂ ਦੀ ਅਕਾਰ ਘਟਾਈ ਬੰਦ ਕੀਤੀ ਜਾਵੇ , ਕੰਮ ਦਿਹਾੜੀ 08 ਘੰਟੇ ਬਹਾਲ ਰੱਖੀ ਜਾਵੇ ਅਤੇ ਸਮੁੱਚੇ ਟ੍ਰੇਡ ਯੂਨੀਅਨ ਅਧਿਕਾਰ ਸੁਰੱਖਿਅਤ ਕੀਤੇ ਜਾਣ , ਨਵੀਂ ਸਿਖਿਆ ਨੀਤੀ 2022 ਵਾਪਸ ਲਈ ਜਾਵੇ , ਹਰ ਪੰਜ ਸਾਲ ਬਾਅਦ ਪੇ- ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਕੇਂਦਰ ਦਾ 08 ਵਾਂ ਤਨਖਾਹ ਕਮਿਸ਼ਨ ਬਠਾਇਆ ਜਾਵੇ , ਕਰੋਨਾ ਸਮੇਂ ਦੌਰਾਨ ਦਾ ਰੋਕਿਆ 18 ਮਹੀਨੇ ਦਾ ਮਹਿਗਾਈ ਭੱਤਾ ਜਾਰੀ ਕੀਤਾ ਜਾਵੇ , ਤਰਸਯੋਗ ਅਧਾਰ ਤੇ ਨੋਕਰੀਆਂ ਤੇ ਲਗਾਈਆਂ ਬੇਲੋੜੀਆਂ ਪਾਬੰਦੀਆਂ/ਸ਼ਰਤਾ ਤੁਰੰਤ ਹਟਾਈਆਂ ਜਾਣ । ਆਗੂਆਂ ਆਖਿਆ ਕਿ ਇਸ ਤੋਂ ਇਲਾਵਾ ਇਸ ਹੜਤਾਲ ਦੌਰਾਨ ਪੰਜਾਬ ਸਰਕਾਰ ਨਾਲ ਸਬੰਧਤ ਮੰਗਾ ਜਿਵੇਂ ਪੈਨਸ਼ਨਰ ਤੇ 2.59 ਗੁਣਾਂਕ ਲਾਗੂ ਕਰਨ , ਤਨਖਾਹ ਕਮਿਸ਼ਨ ਦੇ ਬਕਾਏ , ਮਹਿਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾ , ਤਨਖਾਹ ਕਮਿਸ਼ਨ ਦਾ ਰਹਿੰਦਾ ਹਿਸਾ ਲਾਗੂ ਕਰਵਾਉਣ , ਤਨਖਾਹ ਕਮਿਸ਼ਨ ਦੀਆਂ ਤੱਰੁਟੀਆਂ ਦੂਰ ਕਰਨ , ਬੰਦ ਕੀਤੇ ਭੱਤੇ ਬਹਾਲ ਕਰਨ , ਪੁਰਾਣੀ ਪੈਨਸ਼ਨ ਬਹਾਲ ਕਰਨ , ਮਾਣ ਭੱਤਾ / ਇਨਸੈਂਟਿਵ ਦੁਗਣਾ ਕਰਨ , ਪ੍ਰੋਵੇਸ਼ਨਲ ਪੀਰੀਅਡ ਇੱਕ ਸਾਲ ਕਰਨ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਭੱਤੇਆਂ ਸਮੇਤ ਦੇਣ , ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਦੇ ਸਕੇਲ ਲਾਗੂ ਕਰਨ ਆਦਿ ਮੰਗਾ ਨੂੰ ਵੀ ਉਜਾਗਰ ਕੀਤਾ ਜਾਵੇਗਾ । ਆਗੂਆਂ ਇਹ ਵੀ ਆਖਿਆ ਕਿ ਸਾਂਝਾ ਫਰੰਟ ਦੇ ਪਹਿਲਾਂ ਚੱਲ ਰਹੇ ਸੰਘਰਸ਼ ਤਹਿਤ ਪੰਜਾਬ ਸਰਕਾਰ ਦੇ 92 ਵਿਧਾਇਕਾ ਦੇ ਘਰਾਂ ਅਗੇ ਲਗਾਏ ਜਾ ਰਹੇ ਧਰਨੇ ਲਗਾਤਾਰ 29 ਫਰਵਰੀ ਤੱਕ ਜਾਰੀ ਰਹਿਣਗੇ । ਇਸ ਮੋਕੇ ਸਾਂਝਾ ਫਰੰਟ ਨੇ ” ਪੁਰਾਣੀ ਪੈਨਸ਼ਨ ਬਹਾਲੀ ਮੋਰਚਾ ” ਵਲੋਂ 25 ਫਰਵਰੀ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦਾ ਪੂਰਣ ਸਮਰਥਨ ਕੀਤਾ ਅਤੇ ਉਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ । ਸਾਂਝਾ ਫਰੰਟ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਬਜਟ ਸ਼ੈਸ਼ਨ ਦੋਰਾਨ ਲਗਾਤਾਰ ਵੱਡੇ ਐਕਸ਼ਨ ਕੀਤੇ ਜਾਣਗੇ ਜਿਸ ਦਿ ਵਿਉਂਤਬੰਦੀ ਉਲੀਕ ਲਈ ਗਈ ਹੈ । ਇਸ ਮੌਕੇ ਚਰਨ ਸਿੰਘ ਸਰਾਭਾ ,ਸੁਖਜੰਟ ਸਿੰਘ , ਤੀਰਥ ਸਿੰਘ ਬਾਸੀ , ਦਲੀਪ ਸਿੰਘ , ਹਰਜੰਟ ਸਿੰਘ ਬੋਡੇ, ਸੁਖਵਿੰਦਰ ਸਿੰਘ ਚਾਹਲ , ਸ਼ਿਵ ਕੁਮਾਰ ਤਿਵਾੜੀ , ਰਜਿੰਦਰ ਕੁਮਾਰ ਬੋਲੁਆਣਾ, ਸਰਬਜੀਤ ਸਿੰਘ ਦੋਹਦਰ, ਨਿਰਭੈ ਸਿੰਘ , ਬਿਕਰ ਸਿੰਘ ,ਪ੍ਰਵੀਨ ਕੁਮਾਰੀ , ਗੁਲਜਾਰ ਖਾਂ , ਸੁਖਵਿੰਦਰ ਸਿੰਘ ਲੀਲ , ਬਲਵੀਰ ਸਿੰਘ , ਚਮਕੌਰ ਸਿੰਘ , ਰਮਨਜੀਤ ਸਿੰਘ ਸੰਧੂ ,ਰਾਜਦੀਪ ਸਿੰਘ ਆਦਿ ਆਗੂ ਹਾਜ਼ਰ ਸਨ ।