Skip to content
ਜਲੰਧਰ (ਵਿੱਕੀ ਸੂਰੀ): ਲਾਂਬੜਾ ਇਲਾਕੇ ਦੇ ਪਿੰਡ ਨਾਲਾ ਖੇਤਾਂ ਵਿੱਚ ਡਿੱਗੀ ਡਰੋਨ ਨੂੰਮਾ ਚੀਜ਼ ਮਿਲਣ ਨਾਲ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਵੇਰੇ ਜਿਸ ਟਾਈਮ ਉਹ ਆਪਣੇ ਖੇਤਾਂ ‘ਚ ਕੰਮ ਕਰ ਰਹੇ ਸਨ ਤਾਂ ਇੱਕ ਡਰੋਨ ਨੁੰਮਾ ਚੀਜ਼ ਖੇਤਾਂ ਵਿੱਚ ਡਿੱਗੀ ਅਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਨਾਲ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਸਾਰੇ ਲੋਕ ਖੇਤਾਂ ਵਿੱਚ ਪਹੁੰਚ ਗਏ। ਜਿੱਥੇ ਦੇਖਿਆ ਇਹ ਡਰੋਨ ਡਿੱਗਣ ਕਾਰਨ ਖੇਤ ‘ਚ ਅੱਗ ਲੱਗ ਗਈ ਸੀ। ਉਹਨਾਂ ਵੱਲੋਂ ਇਸ ਦੀ ਤੁਰੰਤ ਸੂਚਨਾ ਲਾਂਬੜਾ ਪੁਲਿਸ ਨੂੰ ਦੇ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀ ਨਰੇਸ਼ ਡੋਗਰਾ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਈ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਲੋਕਾਂ ਵੱਲੋਂ ਉੱਥੇ ਤੁਰੰਤ ਇਕੱਠ ਨਾ ਕੀਤਾ ਜਾਵੇ ਅਤੇ ਉਹਨਾਂ ਦੱਸਿਆ ਕਿ ਆਰਮੀ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।
Post Views: 2,079