ਫਰੀਦਕੋਟ (ਵਿਪਨ ਮਿਤੱਲ):- ਮਾਊਂਟ ਲਿਟਰਾ ਜ਼ੀ ਸਕੂਲ ਵਿੱਚ ਸ਼ੈਸਨ 2023-24 ਦੇ ਸਾਲਾਨਾ ਨਤੀਜੇ ਐਲਾਨੇ ਗਏ ਅਤੇ ਅਧਿਅਪਕਾਂ- ਮਾਪੇ ਮੀਟਿੰਗ ਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਮਾਪਿਆਂ ਨੇ ਸਾਲਾਨਾ ਨਤੀਜੇ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਮਾਪਿਆਂ ਨੇ ਇਸ ਉਪਰਾਲੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਸੁਚਾਰੂ ਸੁਝਾਅ ਵੀ ਪੇਸ਼ ਕੀਤੇ। ਨਰਸਰੀ ਜਮਾਤ ਤੋਂ ਗਿਆਰਵੀਂ ਜਮਾਤ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਓਹਨਾਂ ਦੀ ਹੋਂਸਲਾ ਅਫਜਾਈ ਕੀਤੀ ਗਈ । ਇਸ ਮੌਕੇ ਮਾਪਿਆਂ ਨੇ ਚੰਗੇ ਨਤੀਜੇ ਆਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਚੰਗੇਰੀ ਪੜ੍ਹਾਈ ਅਤੇ ਮਾਰਗ ਦਰਸ਼ਕ ਲਈ ਅਧਿਆਪਕ ਸਹਿਬਾਨਾਂ ਅਤੇ ਸਕੂਲ ਮੈਨੇਜਮੇੰਟ ਦਾ ਧੰਨਵਾਦ ਕੀਤਾ । ਇਸ ਸਬੰਧੀ ਸਕੂਲ ਦੇ ਚੇਅਰਮੈਨ ਇੰਜੀਨੀਅਰ ਚਮਨ ਲਾਲ ਗੁਲਾਟੀ ਜੀ ਅਤੇ ਪਿੰ੍ਸੀਪਲ ਡਾ. ਸੁਰੇਸ਼ ਸ਼ਰਮਾ ਨੇ ਦਸਿਆ ਕਿ ਸਕੂਲ ਵਿੱਚ ਜਮਾਤਾਂ ਬਹੁਤ ਹੀ ਸੁਚੱਜੇ ਢੰਗ ਨਾਲ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ ਅਤੇ ਸਿਲੇਬਸ ਵੀ ਵਿਦਿਆਰਥੀਆਂ ਦੀ ਸਮਝ ਅਨੁਸਾਰ ਕਰਵਾਇਆ ਜਾਂਦਾ ਹੈ ਉਨਾਂ੍ਹ ਨੇ ਦੱਸਿਆ ਇਸ ਮੀਟਿੰਗ ਦਾ ਮੁੱਖ ਉਦੇਸ਼ ਮਾਪਿਆਂ ਅਤੇ ਅਧਿਅਪਕਾਂ ਵਿੱਚਕਾਰ ਰਾਬਤਾ ਕਾਇਮ ਕਰਨਾ ਸੀ ਤੇ ਮਾਪਿਆਂ ਨੂੰ ਸਕੂਲ ਦੇ ਮੁੱਖ ਉਦੇਸ਼ਾਂ ਅਤੇ ਨਵੇਂ ਵਿਦਿਅਕ ਸਾਲ 2024- 25 ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣ ਅਤੇ ਮਾਪਿਆਂ ਦੇ ਅਣਮੁੱਲੇ ਵਿਚਾਰਾਂ ਨੂੰ ਜਾਨਣਾ ਸੀ।
ਚਮਨ ਲਾਲ ਗੁਲਾਟੀ ਨੇ ਕਿਹਾ ਕੀ ਸਕੂਲ ਵਿੱਚ ਸੀ.ਬੀ.ਐੱਸ.ਈ. ਬੋਰਡ ਵਿੱਚ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਵੀ ਹਰ ਸਾਲ 100 ਪ੍ਰਤੀਸ਼ਤ ਹੀ ਆਉਂਦਾ ਹੈ , ਮਿਹਨਤੀ ਅਤੇ ਤਜ਼ਰਬੇਕਾਰ ਅਧਿਆਪਕਾਂ ਦੇ ਅਨਥਕ ਮਿਹਨਤ ਸਦਕਾ ਹੀ ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਬਾਰਵੀਂ ਜਮਾਤ ਸਾਬਕਾ ਹੋਣਹਾਰ ਵਿਦਿਆਰਥੀ ਤੁਸ਼ਾਰ ਗੁਲਾਟੀ ਨੂੰ 18ਵੀਂ ਸਾਲਾਨਾ ਸਮਾਰੋਹ ਕਾਨਫਰੰਸ ਫਰੇਜ਼ਰ ਵੈਲੀ ਇੰਡੀਆ, ਜੀ.ਜੀ.ਐੱਸ ਐੱਸ. ਡੀ.ਕਾਲਜ ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਦੌਰਾਨ ਉਨਾਂ੍ਹ ਨੂੰ 1 ਲੱਖ ਰੁਪਏ ਦੀ ਸਕਾਲਰਸ਼ਪਿ ਦੇ ਕੇ ਸਨਮਾਨਿਤ ਕੀਤਾ ਗਿਆ । ਚਮਨ ਲਾਲ ਗੁਲਾਟੀ ਨੇ ਕਿਹਾ ਕਿ ਸਕੂਲੀ ਸਿੱਖਿਆ ਦੌਰਾਨ ਹੀ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਅਤਿ-ਆਧੁਨਿਕ ਤਕਨੀਕਾਂ ਜਿਵੇਂ ਅਟਲ ਲੈਬ, ਕੰਪਿਊਟਰ ਲੈਬ ਅਤੇ ਸਾਇੰਸ ਲੈਬ ਨਾਲ ਲੈਸ ਹੈ ਜਿਸ ਵਿੱਚ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਸੰਭਵ ਹੈ। ਉਨਾਂ੍ਹ ਨੇ ਕਿਹਾ ਕਿ ਸੰਸਥਾ ਦੀ ਸਫਲਤਾ ਲਈ ਮਾਪਿਆਂ ਦਾ ਸਹਿਯੋਗ ਬਹੁਤ ਵੱਡਮੁੱਲਾ ਹੈ ਜੋ ਕਿ ਲਗਾਤਾਰ ਮਿਲ ਰਿਹਾ ਹੈ ਅਤੇ ਮਾਪਿਆਂ ਦੇ ਸਾਕਾਰਤਮਕ ਸੁਝਾਵਾਂ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ ਜਾਵੇਗਾ। ਮਾਪਿਆਂ ਵੱਲੋਂ ਵੀ ਇਸ ਉਪਰਾਲੇ ਲਈ ਸਕੂਲ ਮੈਨੇਜਮੈਂਟ, ਪਿੰ੍ਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।