ਜਲੰਧਰ (ਨਰੇਸ਼ ਪਾਸੀ) : ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਵਤਸਲਾ ਗੁਪਤਾ IPS ਜੀ ਦੇ ਦਿਸ਼ਾ ਨਿਰਦੇਸ਼ਾ ਪਰ ਭਗੋੜੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ,ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ – ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਤਨਾਮਪੁਰਾ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੰਬਰ 2389/ਜਲੰਧਰ ਦੀ ਨਿਗਰਾਨੀ ਹੇਠ ਏ.ਐਸ.ਆਈ ਜਸਵਿੰਦਰ ਸਿੰਘ ਨੰਬਰ 255/ਕਪੂ. ਨੇ ਮੁਕੱਦਮਾ ਨੰਬਰ 107 ਮਿਤੀ 26.07.2022 ਜੁਰਮ 27/29-61-85 NDPS Act: ਥਾਣਾ ਸਤਨਾਮਪੁਰਾ ਜਿਲਾ ਕਪੂਰਥਲਾ ਵਿੱਚ ਮਿਤੀ 11.01.2024 ਤੇ ਭਗੋੜੇ ਦੋਸ਼ੀ ਇੰਦਰਜੀਤ ਸਿੰਘ ਉਰਫ ਇੰਦੀ ਪੁੱਤਰ ਕੁਲਤਾਰ ਚੰਦ ਵਾਸੀ ਮੁਹੱਲਾ ਹਾਕੂਪੁਰਾ ਹਦੀਆਬਾਦ ਫਗਵਾੜਾ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਾਰਡਨ ਜੇਲ ਕਪੂਰਥਲਾ ਬੰਦ ਕਰਵਾਇਆ ।