ਜਲੰਧਰ (ਵਿੱਕੀ ਸੂਰੀ) : ਗੁਰਦੁਆਰਾ ਸਿੰਘ ਸਭਾ ਬਸਤੀ ਦਾਨਸ਼ਮੰਦਾ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਸਬੰਧੀ ਪ੍ਰਭਾਤ ਫੇਰੀ ਦਾ ਆਰੰਭ ਹੋਇਆ । ਅੱਜ ਇਹ ਪ੍ਰਭਾਤ ਫੇਰੀ ਗੁਰਦੁਆਰੇ ਤੋਂ ਆਰੰਭ ਹੋ ਕੇ ਮਹਿਲਾ ਸ਼ਕਤੀ ਸੰਗਠਨ ਦੀ ਪ੍ਰੈਜੀਡੈਂਟ ਪੱਲਵੀ ਰਤੜਾ  ਦੇ ਘਰ ਪਹੁੰਚੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਅਤੇ ਆਈਆਂ ਸੰਗਤਾਂ ਨੂੰ ਚਾਹ ਪਕੌੜੇ ਦਾ ਲੰਗਰ ਵੀ ਛਕਵਾਇਆ ਗਿਆ।