Skip to content
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੀ ਪਵਿੱਤਰ ਧਰਤੀ ਉੱਪਰ ਅਤੇ ਸੰਤ ਬਾਬਾ ਦਇਆ ਸਿੰਘ ਜੀ (ਟਾਹਲੀ ਸਾਹਿਬ ਵਾਲਿਆਂ) ਦੀ ਯਾਦ ਵਿੱਚ ਸੰਤ ਸਿਪਾਹੀ ਗਤਕਾ ਅਖਾੜਾ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆ ਬੇਲਾਂ, ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ, ਇੰਟਰਨੈਸ਼ਨਲ ਸਿੱਖ ਕੌਂਸਲ, ਸਿੱਖ ਤਾਲਮੇਲ ਕਮੇਟੀ, ਸਿੱਖ ਐਕਸ਼ਨ ਕਮੇਟੀ, ਅਖੰਡ ਕੀਰਤਨੀ ਜੱਥਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 24 ਨਵੰਬਰ ਦਿਨ ਐਤਵਾਰ ਨੂੰ ਬਸਤੀ ਮੁਹੱਲਾ ਨਿਹੰਗ ਸਿੰਘਾਂ ਘੋੜ ਦੌੜਾਂ ਅਤੇ ਗਤਕਾ ਬਸਤੀ ਪੀਰ ਦਾਦ, ਨਜ਼ਦੀਕ ਰਾਣੀ ਬਾਗ਼, ਜਲੰਧਰ ਤੋਂ ਆਰੰਭਤਾ ਹੋਵੇਗੀ ਸਵੇਰੇ 11 ਵਜੇ ਤੋਂ ਤ ਵਜੇ ਤੱਕ ਬ੍ਰਲਟਨ ਪਾਰਕ ਦੀ ਗਰਾਊਂਡ ਵਿਖੇ ਸ਼ਾਮ ਤਿੰਨ ਵਜੇ ਘੋੜ ਦੌੜਾ ਹੋਣਗੀਆਂ।
EX ਕੌਂਸਲਰ ਮਨਜੀਤ ਸਿੰਘ ਟੀਟੂ ਅਤੇ ਉਹਨਾਂ ਦੀ ਪੂਰੀ ਟੀਮ ਤੇ ਵੈਲਕਮ ਪੰਜਾਬ ਦੇ ਚੀਐਫ ਐਡੀਟਰ ਅਮਰਪ੍ਰੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। EX ਕੌਂਸਲਰ ਮਨਜੀਤ ਸਿੰਘ ਟੀਟੂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸਿੱਖ ਜਥੇਬੰਦੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਸ਼੍ਰੋਮਣੀ ਸੇਵਾ ਰਤਨ , ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ (ਮੁਖੀ ਬੁੱਢਾ ਦਲ),ਸਿੰਘ ਸਾਹਿਬ ਜਥੇਦਾਰ ਬਾਬਾ ਨਾਗਰ ਸਿੰਘ ਜੀ (ਤਰਨਾ ਦਲ ਹਰੀਆਂਬੇਲਾ),ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ (ਰਤਨਾ ਦਲ ਬਾਬਾ ਬਕਾਲਾ ਸਾਹਿਬ),ਬਾਬਾ ਸ਼ੇਰਾ ਸਿੰਘ ਜੀ,ਬਾਬਾ ਭਵਨਜੀਤ ਸਿੰਘ ਜੀ,ਭਾਈ ਭੁਪਿੰਦਰ ਸਿੰਘ ਜੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਮੌਕੇ ਤੇ ਬਾਬਾ ਸ਼ੇਰਾ ਸਿੰਘ ਜੀ,ਬਾਬਾ ਪਵਨਜੀਤ ਸਿੰਘ ਜੀ,ਭਾਈ ਭੁਪਿੰਦਰ ਸਿੰਘ ਜੀ,ਨਵਜੀਤ ਸਿੰਘ, ਜਸਮੀਤ ਸਿੰਘ, ਜਗਜੋਤ ਸਿੰਘ (ਤਾਰਾ ਪੈਲਸ), ਅੰਮ੍ਰਿਤਪਾਲ ਸਿੰਘ ,ਦਮਨਪ੍ਰੀਤ ਸਿੰਘ, ਹਰਮਨ ਆਦਿ ਹਾਜ਼ਰ ਸਨ।
Post Views: 2,341
Related