ਜਲੰਧਰ (ਵਿੱਕੀ ਸੂਰੀ) : Asi ਜਗਜੀਤ ਸਿੰਘ ਨੂੰ ਇੱਕ ਮੋਬਾਈਲ ਫੋਨ ਟਾਂਡਾ ਬਸ ਸਟੈਂਡ ਤੇ ਡਿੱਗਿਆ ਹੋਇਆ ਮਿਲਿਆ ਅਤੇ ਜਿਸ ਦੀ ਕੀਮਤ ਇੱਕ 1,22,000 ਦੇ ਕਰੀਬ ਸੀ।ਅਤੇ ਜਿਨ੍ਹਾਂ ਦਾ ਮੋਬਾਈਲ ਫੋਨ ਸੀ ਉਹਨਾਂ ਨੇ ਆਪਣੇ ਮੋਬਾਈਲ ਤੇ ਫੋਨ ਕੀਤਾ ਅਤੇ ਜਗਜੀਤ ਸਿੰਘ ਨੇ ਫੋਨ ਨੂੰ ਸੁਣਿਆ ਅਤੇ ਜਿਸ ਵਿਚ ਜਗਜੀਤ ਸਿੰਘ ਜੀ ਨੂੰ ਪਤਾ ਲੱਗਿਆ ਕਿ ਇਹ ਫੋਨ ਕਿਸੇ ਦਾ ਗਿਰਿਆ ਹੋਇਆ ਹੈ ਅਤੇ ਫੋਨ ਕਰਨ ਵਾਲੇ ਨੂੰ ਜਗਜੀਤ ਸਿੰਘ ਜੀ ਨੇ ਦੱਸਿਆ ਕਿ ਮੈ ਇੱਕ ਪੁਲਿਸ ਮੁਲਾਜਮ ਹਾਂ ਅਤੇ ਮੇਰੀ ਪੋਸਟਿੰਗ ਜਲੰਧਰ ਵਿੱਚ ਹੈ।ਅਤੇ ਜੇਕਰ ਤੁਸੀਂ ਇਸ ਫੋਨ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜਲੰਧਰ ਆਪਣਾ ਪਰੂਫ ਦਿਖਾ ਕੇ ਲੈ ਸਕਦੇ ਹੋ ਅਤੇ ਰਾਜਵਿੰਦਰ ਕੌਰ ਜੋ ਕਿ ਪੰਜਾਬ ਬਿਜਲੀ ਬੋਰਡ ਟਾਂਡਾ ਵਿਖੇ ਡਿਊਟੀ ਕਰਦੇ ਹਨ।ਇਹ ਫੋਨ ਉਹਨਾਂ ਦਾ ਸਰਕਾਰੀ ਨੰਬਰ ਵਾਲਾ ਫੋਨ ਸੀ।ਉਹਨਾਂ ਨੇ ਆਪਣਾ ਅਧਾਰ ਕਾਰਡ ਅਤੇ ਆਈਡੀ ਕਾਰਡ ਦਿਖਾ ਕੇ ਬਿਨਾ ਕਿਸੇ ਲੈਣ ਦੇਣ ਤੋਂ ਆਪਣਾ ਫੋਨ ਪ੍ਰਾਪਤ ਕੀਤਾ।ਜੋਕਿ ਪੁਲਿਸ ਮਹਿਕਮੇ ਲਈ ਇਮਾਨਦਾਰੀ ਦਾ ਸਬੂਤ ਪੇਸ਼ ਕਰਦਾ ਹੈ।