ਫ਼ਰੀਦਕੋਟ(ਵਿਪਨ ਮਿਤੱਲ):-ਸਿਵਲ ਸਰਵਿਸਿਜ਼ ਪ੍ਰੀਖਿਆ 2023 ਲਈ ਫਰੀਦਕੋਟ ਪ੍ਰਿੰਸ ਅਰਸ਼ਦੀਪ ਸਿੰਘ ਵਾਂਦਰ ਜੌ ਕੇ ਸ ਰਣਧੀਰ ਸਿੰਘ ਵਾਂਦਰ ਸੇਵਾ ਮੁਕਤ ਆਰ .ਏ .ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਸ਼੍ਰੀਮਤੀ ਵਰਿੰਦਰ ਕੌਰ ਸਾਇੰਸ ਮਿਸਟ੍ਰੈਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਸਪੁੱਤਰ ਹਨ ਨੇ ਮਾਰੀ ਬਾਜ਼ੀ, ਜੌ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਬੀ. ਕਾਮ ., ਐਲ. ਐਲ. ਬੀ .ਆਨਰਜ . ਦੀ ਡਿਗਰੀ ਪ੍ਰਾਪਤ ਹੈ। 28 ਸਾਲ਼ਾ ਪ੍ਰਿੰਸ ਅਰਸ਼ਦੀਪ ਸਿੰਘ ਵਾਂਦਰ ਨੇ ਇਸ ਪ੍ਰੀਖਿਆ ਵਿੱਚ 415 ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ।ਇਸ ਸ਼ਾਨਦਾਰ ਪ੍ਰਾਪਤੀ ਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ(ਰਜਿ:) ਫਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸੁਸਾਇਟੀ ਮੈਂਬਰਾਂ ਨੇ ਉਹਨਾ ਦੀ ਰਿਹਾਇਸ਼ ਤੇ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ ਸੁਸਾਇਟੀ ਮੈਂਬਰਾਂ ਨੇ ਉਸ ਉੱਪਰ ਫੁੱਲਾਂ ਦੀ ਵਰਖਾ ਕੀਤੀ,ਗਲ ਵਿੱਚ ਫੁੱਲਾਂ ਦੇ ਹਾਰ ਪਹਿਨਾਏ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ। ਸੁਸਾਇਟੀ ਮੈਂਬਰਾਂ ਪ੍ਰਿੰਸ ਅਰਸ਼ਦੀਪ ਸਿੰਘ ਅਤੇ ਉਸ ਦੇ ਮਾਤਾ ਪਿਤਾ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਅਤੇ ਕਿਹਾ ਕਿ ਇਹ ਸਾਡੇ ਇਲਾਕੇ ਲਈ ਮਾਨ ਵਾਲੀ ਗੱਲ ਹੈ ਅਤੇ ਪ੍ਰਿੰਸ ਅਰਸ਼ਦੀਪ ਸਿੰਘ ਨੂੰ ਸਨਮਾਨਿਤ ਕਰਕੇ ਸੁਸਾਇਟੀ ਮਾਨ ਮਹਿਸੂਸ ਕਰਦੀ ਹੈ।ਪ੍ਰਿੰਸ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਸ਼ੈਲਫ਼ ਸਟੱਡੀ ਕੀਤੀ 14 ਲੱਖ ਵਿਦਿਆਰਥੀਆਂ ਦੇ ਨਾਲ ਆਪਣੀ ਕਿਸਮਤ ਅਜਮਾਈ ਅਤੇ ਕੇਵਲ 14624 ਵਿਦਿਆਰਥੀ ਮੇਨ ਪ੍ਰੀਖਿਆ ਲਈ ਸਫਲ ਹੋਏ।ਇੰਟਰਵਿਊ ਉਪਰੰਤ 1016 ਵਿਦਿਆਰਥੀਆਂ ਦੀ ਚੋਣ ਹੋਈ ਜਿਸ ਵਿੱਚ ਮੇਰਾ 415 ਰੈਂਕ ਆਇਆ।ਮੇਰੀ ਸਫਲਤਾ ਦਾ ਸਿਹਰਾ ਮੇਰੇ ਮਾਤਾ ਪਿਤਾ ਨੂੰ ਜਾਂਦਾ ਹੈ। ਪ੍ਰਿੰਸ ਅਰਸ਼ਦੀਪ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ ਕਰੋ ਸਫਲਤਾ ਤੁਹਾਡੇ ਪੈਰ ਚੁੰਮੇਗੀ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਰਣਧੀਰ ਸਿੰਘ ਵਾਂਦਰ ਐਡਵੋਕੇਟ, ਜਸਵਿੰਦਰ ਸਿੰਘ ਕੈਂਥ,ਜੀਤ ਸਿੰਘ ਸਿੱਧੂ,ਰਾਜੇਸ਼ ਕੁਮਾਰ ਸੁਖੀਜਾ,ਰਜਵੰਤ ਸਿੰਘ,ਕਮਲ ਬੱਸੀ,ਭਾਰਤ ਭੂਸ਼ਣ ਜਿੰਦਲ ਅਤੇ ਬਲਵਿੰਦਰ ਸਿੰਘ ਬਿੰਦੀ ਹਾਜਰ ਸਨ।