ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ। ਜਾਣਕਾਰੀ ਅਨੁਸਾਰ 10ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 6 ਮਾਰਚ 2024 ਤੱਕ ਚੱਲੀ ਸੀ।

     

    ਇਨ੍ਹਾਂ ਪ੍ਰੀਖਿਆਵਾਂ ‘ਚ ਤਕਰੀਬਨ ਸਵਾ 3 ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ,  ਜਿਨ੍ਹਾਂ ਦਾ ਨਤੀਜਾ ਹੁਣ ਸਿੱਖਿਆ ਬੋਰਡ 18 ਅਪ੍ਰੈਲ ਨੂੰ  ਐਲਾਨਿਆ ਜਾਵੇਗਾ।

     

    ਇੰਝ ਚੈੱਕ ਕਰੋ ਨਤੀਜੇ

    ਪੰਜਾਬ ਬੋਰਡ ਦੇ ਦਸਵੀਂ ਦੇ ਨਤੀਜੇ ਲਈ ਵਿਦਿਆਰਥੀਆਂ ਦੀ ਉਡੀਕ ਜਲਦੀ ਹੀ ਖਤਮ ਹੋਣ ਜਾ ਰਹੀ ਹੈ। ਬੋਰਡ ਦੁਆਰਾ ਰਸਮੀ ਤੌਰ ‘ਤੇ ਨਤੀਜੇ ਜਾਰੀ ਕਰਨ ਤੋਂ ਬਾਅਦ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਅੱਪਲੋਡ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਇਸ ਲਿੰਕ ਨਾਲ ਸਬੰਧਤ ਪੰਨੇ ‘ਤੇ ਜਾਣਾ ਪਵੇਗਾ, ਜਿੱਥੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਅਤੇ ਸਬਮਿਟ ਕਰਕੇ ਨਤੀਜਾ (PSEB 10th Result 2024) ਦੇਖ ਸਕਣਗੇ।