ਪਹਿਲਗਾਮ ਹਮਲੇ ਦੇ ਬਾਅਦ ਪੰਜਾਬ ਪੁਲਿਸ ਅਲਰਟ ‘ਤੇ ਹੈ। ਪਠਾਨਕੋਟ ਪੁਲਿਸ ਵੀ ਪਹਿਲਗਾਮ ਹਮਲੇ ਨੂੰ ਲੈ ਕੇ ਅਲਰਟ ਹੋ ਚੁੱਕੀ ਹੈ। ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਪੰਜਾਬ ਦੇ ਸਾਰੇ ਇੰਟਰ ਸਟੇਟ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੀ ਵੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਚੌਕਸੀ ਦਿਖਾਈ ਜਾ ਰਹੀ ਹੈ। ਜੋ ਗੱਡੀਆਂ ਲਿੰਕ ਰਸਤੇ ਜ਼ਰੀਏ ਪੰਜਾਬ ਵਿਚ ਦਾਖਲ ਹੋ ਰਹੀਆਂ ਹਨ ਜਾਂ ਫਿਰ ਨੈਸ਼ਨਲ ਹਾਈਵੇ ਤੋਂ ਹੁੰਦੇ ਹੋਏ ਮਾਧੋਪੁਰ ਦੇ ਰਸਤੇ ਪੰਜਾਬ ਵਿਚ ਐਂਟਰ ਹੋ ਰਹੀਆਂ ਹਨ। ਜਗ੍ਹਾ-ਜਗ੍ਹਾ ਉਤੇ ਨਾਕੇ ਲਗਾ ਕੇ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਮਲੇ ਦੇ ਬਾਅਦ ਉਨ੍ਹਾਂ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।