ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਜਲਦੀ ਹੀ ਮੇਰਠ ਨਿਵਾਸੀ ਡਾਕਟਰ ਗੁਰਵੀਨ ਕੌਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਮੀਤ ਹੇਅਰ ਅਤੇ ਡਾਕਟਰ ਗੁਰਵੀਨ ਕੌਰ ਨੇ 29 ਅਕਤੂਬਰ ਨੂੰ ਮੰਗਣੀ ਕਰਵਾ ਕੇ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦਿੱਤਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਮੇਰਠ ਵਿੱਚ ਮੰਗਣੀ ਹੋਈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੇਰਠ ਦੀ ਬੇਟੀ ਗੁਰਵੀਨ ਕੌਰ ਨਾਲ ਅਗਲੇ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਸ ਤੋਂ ਪਹਿਲਾਂ ਮੇਰਠ ‘ਚ ਐਤਵਾਰ 29 ਅਕਤੂਬਰ ਦੀ ਸ਼ਾਮ ਨੂੰ ਰਿੰਗ ਸੈਰੇਮਨੀ ਹੋਈ।

    ਇਸ ਤੋਂ ਬਾਅਦ 8 ਨਵੰਬਰ ਨੂੰ ਰਿਸੈਪਸ਼ਨ ਹੋਵੇਗੀ। ਮੇਰਠ ਦੇ ਹੋਟਲ ਗੋਡਵਿਨ ‘ਚ ਹੋਣ ਵਾਲੇ ਮੰਗਣੀ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਸਨ। ਦੱਸ ਦੇਈਏ ਕਿ ਗੁਰਮੀਤ ਸਿੰਘ ਦੀ ਹੋਣ ਵਾਲੀ ਮੰਗੇਤਰ ਡਾ. ਗੁਰਵੀਨ ਕੌਰ ਮੇਦਾਂਤਾ ਵਿੱਚ ਰੇਡੀਓਲੋਜਿਸਟ ਹਨ। ਮੇਰਠ ਗੌਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਬੇਟੀ ਹੈ। ਮੇਰਠ ‘ਚ ਮੰਗਣੀ ਸਮਾਰੋਹ ‘ਚ ਲਾੜਾ-ਲਾੜੀ ਦੇ ਬਹੁਤ ਹੀ ਕਰੀਬੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।

    ਚੰਡੀਗੜ੍ਹ, ਹਰਿਆਣਾ, ਦਿੱਲੀ, ਲਖਨਊ, ਗੋਆ, ਉਤਰਾਖੰਡ ਤੋਂ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿੱਚ ਕੈਨੇਡਾ, ਲੰਡਨ ਅਤੇ ਆਸਟ੍ਰੇਲੀਆ ਤੋਂ ਰਿਸ਼ਤੇਦਾਰ ਵੀ ਸ਼ਿਰਕਤ ਕੀਤੀ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ, ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਤੇ ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ ਹਨ।

    ਡਾਕਟਰ ਗੁਰਵੀਨ ਅਤੇ ਗੁਰਮੀਤ ਸਿੰਘ ਹੇਅਰ ਦਾ ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ, ਚੰਡੀਗੜ੍ਹ ਵਿੱਚ ਹੋਵੇਗਾ। ਇਸ ਤੋਂ ਬਾਅਦ 8 ਨਵੰਬਰ ਨੂੰ ਰਿਸੈਪਸ਼ਨ ਹੋਵੇਗੀ। ਡਾ. ਗੁਰਵੀਨ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ ਮੇਰਠ ਤੋਂ ਕੀਤੀ। ਉਸ ਨੇ ਸੁਭਾਰਤੀ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ., ਐਮ.ਡੀ. ਹੁਣ ਮੇਦਾਂਤਾ ਵਿੱਚ ਇੱਕ ਰੇਡੀਓਲੋਜਿਸਟ ਹਨ। ਬਾਜਵਾ ਪਰਿਵਾਰ ‘ਚ ਇਹ ਪਹਿਲਾ ਵਿਆਹ ਹੈ।

    ਸੱਤਾ ਵਿੱਚ ਆਉਣ ਮਗਰੋਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਕਈ ਨੇਤਾ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਦੂਜੀ ਵਾਰ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਨਰਿੰਦਰ ਕੌਰ ਭਾਰਜ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਵਿਆਹ ਕਰਵਾ ਚੁੱਕੇ ਹਨ। ਗੁਰਮੀਤ ਸਿੰਘ ਹੇਅਰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਮੌਜੂਦਾ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਕੋਲ ਪੰਜ ਵਿਭਾਗ ਹਨ।