ਜਲੰਧਰ (ਵਿੱਕੀ ਸੂਰੀ) ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿਸ ਵਿੱਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਕਾਇਰਤਾ ਦੀ ਸਿਖਰ ਹੈ। ਇਹ ਅਣਮਨੁੱਖੀ ਕਾਰਵਾਈ ਬਹੁਤ ਹੀ ਨਿੰਦਨਯੋਗ ਹੈ। ਪਹਿਲਗਾਮ ਵਿੱਚ ਆਤੰਕੀ ਹਮਲੇ ਵਿੱਚ ਮਾਰੇ ਗਏ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਮਿਤੀ 26-04-2025 ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ( ਪਾ. ਛੇਵੀਂ) ਬਸਤੀ ਸ਼ੇਖ, ਵੱਡਾ ਬਾਜ਼ਾਰ, ਜਲੰਧਰ ਵਿਖੇ ਸਰਦਾਰ ਮਨਜੀਤ ਸਿੰਘ ਟੀਟੂ ਕੌਂਸਲਰ ਵਾਰਡ ਨੰਬਰ 50 ਅਤੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ , ਸਾਬਕਾ MLA ਸ਼ੀਤਲ ਅੰਗੁਰਾਲ ਅਤੇ ਕੌਂਸਲਰ ਅਜੈ ਬੱਬਲ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਾਸਟਰ ਮਹਿੰਦਰ ਸਿੰਘ ਅਨੇਜਾ, ਵੈਲਕਮ ਪੰਜਾਬ ਦੇ ਮੁੱਖ ਸੰਪਾਦਕ ਸ.ਅਮਰਪ੍ਰੀਤ ਸਿੰਘ,ਅਭੀ ਲੋਚ, ਰਣਜੀਤ ਸਿੰਘ ਸੰਤ, ਤਰਲੋਚਨ ਸਿੰਘ ਛਾਬੜਾ, ਗੁਰਸ਼ਰਨ ਸਿੰਘ ਛਨੂ, ਇੰਦਰਜੀਤ ਸਿੰਘ ਬੱਬਰ,ਸੁਖਜਿੰਦਰ ਸਿੰਘ ਅਲੱਗ, ਸੁਰਿੰਦਰ ਸ਼ਰਮਾ ਪੱਪੂ, ਮਨੀ ਨਿਹੰਗ, ਜੀਵਨ ਜੋਤੀ ਟੰਡਨ, ਸਨੀ ਧੰਜਲ, ਸੰਜੂ ਅਬਰੋਲ, ਵਰਿੰਦਰ ਕੁਮਾਰ ਰਿੰਪਾ, ਨਰਿੰਦਰ ਨੰਦਾ, ਵੀਪਨ ਆਨੰਦ, ਪ੍ਰਿੰਸ, ਸੋਨੂ ਬਾਬਾ, ਅਜੈ, ਸ਼ੈਰੀ , ਸ਼ਿਵਮ ਟੰਡਨ,ਪੁਨੀਸ਼ ਅਰੋੜਾ, ਗੁਲਸ਼ਨ ਬਜਾਜ, ਬਬਲੂ ਆਦਿ ਸ਼ਾਮਿਲ ਸਨ।