ਫ਼ਿਰੋਜ਼ਪੁਰ ( ਜਤਿੰਦਰ ਪਿੰਕਲ): ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਜਿੱਥੇ ਸਿਆਸੀ ਨੇਤਾ, ਵੱਡੀ ਗਿਣਤੀ ਵਿਚ ਦੇਸ਼ ਪ੍ਰੇਮੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ, ਓਥੇ ‘ਰੋਡੇ ਕਾਲਜ’ ਫ਼ਿਲਮ ਦੀ ਟੀਮ ਵੀ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਹੁਸੈਨੀਵਾਲਾ ਵਿਖੇ ਪੁੱਜੀ।

    ਫ਼ਿਲਮ ਡਾਇਰੈਕਟਰ ਹੈਪੀ ਰੋਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਹਨਾ ਦੀ ਫ਼ਿਲਮ ‘ਰੋਡੇ ਕਾਲਜ’ ਜੋ ਆਉਂਦੀ 7 ਜੂਨ ਨੂੰ ਰਿਲੀਜ਼ ਹੋ ਰਹੀ ਹੈ, ਸ਼ਹੀਦ ਭਗਤ ਸਿੰਘ ਦੇ ਖ਼ਿਆਲਾਂ ਦੀ ਹੀ ਕਹਾਣੀ ਹੈ। ਜਿਸ ਵਿਚ ਨੌਜਵਾਨਾਂ ਨੂੰ ਆਪਣੇ ਹੱਕ ਲੈਣ ਅਤੇ ਕੁੜੀਆਂ ਨੂੰ ਖੁਦ ਹਥਿਆਰ ਬਣਨ ਲਈ ਪ੍ਰੇਰਿਆ ਗਿਆ ਹੈ। ਓਹਨਾ ਨੇ ਫਿਲਮ ਦਾ ਗੀਤ ” ਜ਼ਿੰਦਾ ਹੈ ਤਾਂ ਦਿਖਣਾ ਜ਼ਰੂਰੀ” ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤਾ। ਗੀਤਕਾਰ ਅੱਖਰ ਸਿੱਧੂ ਨੇ ਫ਼ਿਲਮ ਦੇ ਗੀਤ ਸੁਣਾ ਕੇ ਮਹੌਲ ਨੂੰ ਪ੍ਰੇਰਨਾਇੱਕ ਰੰਗਤ ਦਿੱਤੀ।

    ਟੀਮ ਵਿਚ ਪੁੱਜੇ ਫ਼ਿਲਮ ਦੇ ਪ੍ਰੋਡਿਊਸਰ ਆਸ਼ੂ ਅਰੋੜਾ, ਸਿਤਾਰੇ ਸੋਨਪ੍ਰੀਤ ਜਵੰਦਾ, ਧਨਵੀਰ ਸਿੰਘ, ਰਾਹੁਲ ਜੁੰਗਰਾਲ, ਰਾਹੁਲ ਜੇਤਲੀ, ਕਵੀ ਸਿੰਘ, ਅਰਵਿੰਦਰ ਕੌਰ ਅਤੇ ਮਨਪ੍ਰੀਤ ਡੌਲੀ, ਪ੍ਰਭਜੋਤ ਸਿੰਘ, ਆਲਿੰਦ, ਨੀਲ, ਗੌਰਵ ਆਦਿ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮੂਹ ਫ਼ਿਲਮੀ ਸਿਤਾਰਿਆਂ ਵੱਲੋਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਸੱਚੀ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਫ਼ਿਲਮ ਦੀ ਪੂਰੀ ਟੀਮ ਭਾਰਤ ਪਾਕਿ ਸਰਹੱਦ ‘ਤੇ ਰਿਟਰੀਟ ਸੈਰੇਮਨੀ ਦਾ ਅਨੰਦ ਮਾਣਿਆ।