ਫਿਰੋਜ਼ਪੁਰ ( ਜਤਿੰਦਰ ਪਿੰਕਲ )
ਅੱਜ ਇੱਕ ਮੀਟਿੰਗ ਗੁਰਚਰਨ ਸਿੰਘ ਭੁੱਲਰ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਪਿੰਡ ਮੱਬੋ ਕੇ(ਦੋਨਾ ਤੇਲੂ ਮੱਲ) ਫਿਰੋਜ਼ਪੁਰ ਦਿਹਾਤੀ ਪਾਰਟੀ ਆਗੂ ਸ:- ਸੁਖਮਨਬੀਰ ਸਿੰਘ ਢਿਲੋ ਦੇ ਗ੍ਰਹਿ ਵਿਖੇ ਹੋਈ ।ਜਿਸ ਵਿੱਚ ਪਾਰਟੀ ਦੀ ਮੈਂਬਰਸ਼ਿਪ ਦੀ ਸੁਰੂਵਾਦ ਕੀਤੀ ਗਈ ਅਤੇ ਲੋਕਾਂ ਨੂੰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਬਰ ਬਨਣ ਦੀ ਅਪੀਲ ਕੀਤੀ ।ਪਾਰਟੀ ਵਰਕਰਾਂ ਨਾਲ ਪਾਰਟੀ ਦੇ ਢਾਂਚੇ ਨੂੰ ਮਜਬੂਤ ਕਰਨ ਲਈ ਵਿਚਾਰ ਵਟਾਦਰਾਂ ਕੀਤੀਆਂ ਗਈਆਂ। ਇਸ ਸਮੇ ਅਨੇਕਾਂ ਪ੍ਰੀਵਾਰਾਂ ਪਾਰਟੀ ਵਿੱਚ ਸ਼ਾਮਲ ਹੋਏ। ਇਸ ਸਮ ਬੋਲਦਿਆਂ ਭੁੱਲਰ ਨੇ ਫਿਰੋਜ਼ਪੁਰ ਵਿੱਚ ਲਾਅ ਐਂਡ ਆਰਡਰ ਦੀ ਮਾੜੀ ਸਥਿਤੀ ਦੀ ਨਿਖੇਧੀ ਕੀਤੀ । ਫਿਰੋਜ਼ਪੁਰ ਵਿੱਚ ਆਮ ਲੋਕਾਂ ਦਾ ਜਿਊਣਾ ਬਦਤਰ ਹੋ ਗਿਆ ਹੈ ਕੋਈ ਵੀ ਸੇਫ ਨਹੀ। ਸਾਰੀ ਪੁਲੀਸ ਭਗਵੰਤ ਮਾਨ ਨੇ ਦਿੱਲੀ ਅਤੇ ਪੰਜਾਬ ਵਿੱਚ ਆਪਣੇ ਚਹੇਤਿਆਂ ਨੂੰ ਬਾਡੀਗਾਰਡ ਦੇ ਰੂਪ ਵਿੱਚ ਦਿੱਤੀ ਅਤੇ ਥਾਣੇ ਖਾਲੀ ਪਏ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਡਿਆਂ ਦੇ ਸਹਾਰੇ ਛੱਡ ਦਿੱਤਾ ਹੈ ।ਭਗਵੰਤ ਮਾਨ ਵੱਲੋ ਨਿੱਤ ਦਿਹਾੜੇ ਝੂਠੇ ਬਿਆਨ ਦੇ ਕੇ ਕਿ ਅਸੀ ਪੰਜਾਬ ਵਿੱਚ ਨੋਕਰੀਆਂ ਦਿੱਤੀਆ, ਨਸ਼ਿਆ ਤੇ ਨਕੇਲ ਕਸੀ, ਲੋਕਾਂ ਨੂੰ ਸਹੂਲਤਾਂ ਦਿਤੀਆਂ ਅਤੇ ਲੋਕਾਂ ਨੂੰ ਸੇਹਤ ਸੇਵਾਵਾਂ ਮੁਹੱਈਆ ਕਰਵਾਈਆਂ ,ਗੁੰਡਾਰਾਜ ਖਤਮ ਕੀਤਾ , ,ਭ੍ਰਿਸਟਾਚਾਰ ਖਤਮ ਕੀਤਾ ਦਾ ਜਨਾਜ਼ਾ ਫਿਰੋਜ਼ਪੁਰ ਦੇ ਪ੍ਰੈਸ ਰਿਪੋਰਟ ਗੁਰਨਾਮ ਸਿੰਘ ਸਿੱਧੂ ਅਤੇ ਸੁਖਵਿੰਦਰ ਸਿੰਘ ਅਵਾਜੇ ਪੰਜਾਬ ਯੂ ਟਿਊਬ ਚੈਨਲ ਦੇ ਪੱਤਰਕਾਰ ਅਤੇ ਸਾਰੇ ਪ੍ਰੈਸ ਰਿਪੋਰਟਾਂ ਨੇ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬਜਾਰਾਂ ਵਿੱਚ ਜਲੂਸ ਕੱਢ ਕੇ ਕੱਢ ਦਿੱਤਾ। ਫਿਰੋਜਪੁਰ ਵਿੱਚ ਲੋਕਾਂ ਦੀ ਸਰੇਆਮ ਲੁੱਟ, ਗੁੰਡਾ ਰਾਜ, ਚੋਰੀਆਂ ਧਮਕੀਆਂ,ਕਤਲੋ ਗਾਰਦ ਅਤੇ ਭ੍ਰਿਸਟ ਸਿਸਟਮ ਨੇ ਫਿਰੋਜ਼ਪੁਰ ਨੂੰ ਸਾਰੇ ਪੰਜਾਬ ਵਿੱਚ ਬਦਨਾਮ ਕਰ ਦਿੱਤਾ ਹੈ। ਪ੍ਰਸਾਸ਼ਨ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ ਲੀਡਰ ਅਤੇ ਭ੍ਰਿਸ਼ਟ ਮੁਲਾਜਮ ਮਾਇਆ ਇਕੱਠੀ ਕਰਨ ਵਿੱਚ ਲੱਗੇ ਹੋਏ ਹਨ। ਨਾ ਪ੍ਰਸਾਸ਼ਨ ਸੁਣੇ ਨਾ ਲੀਡਰ ਸੁਣੇ ਫਿਰੋਜ਼ਪੁਰ ਦੇ ਲੋਕ ਦਾ ਹੁਣ ਰਖਵਾਲਾ ਕੋਣ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਸਾਸ਼ਨ ਨੂੰ ਬੇਨਤੀ ਕਰਦਾ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤੇ ਮਾਹੋਲ ਠੀਕ ਕੀਤਾ ਜਾਵੇ। ਇਸ ਸਮੇ ਹਾਜਰ ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਯੂਥ ਵਿੰਗ &ਪੀ ਏ ਸੀ ਮੈਬਰ,ਸੂਰਤ ਸਿੰਘ ਮਮਦੋਟ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਵੇਹੜੀ ਦਿਹਾਤੀ ਪ੍ਰਧਾਨ, ਮੇਹਰ ਸਿੰਘ ਸਰਕਲ ਪ੍ਰਧਾਨ ਮਮਦੋਟ, ਗੁਰਮੀਤ ਸਿੰਘ ਹਬੀਬ ਵਾਲਾ ਸੀਨੀਅਰ ਆਗੂ,ਮੋਹਨ ਸਿੰਘ ਨਿਆਜੀਆ, ਸੁਖਾ ਸਿੰਘ ਟਿਬੀ,ਲਵਪ੍ਰੀਤ ਸਿੰਘ ਸੀਨੀਅਰ ਆਗੂ ਮੱਬੋ ਕੇ, ਸਵਰਨ ਸਿੰਘ ਮੱਬੋ ਕੇ,ਲਖਵਿੰਦਰ ਸਿੰਘ, ਸਕੱਤਰ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਕੁਲਬੀਰ ਸਿੰਘ, ਜੰਗੀਰ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਨਿਸਾਨ ਸਿੰਘ, ਸਾਰਜ ਸਿੰਘ, ਗੁਰਚਰਨ ਸਿੰਘ, ਗੁਰਸੇਵਕ ਸਿੰਘ, ਚਾਨਣ ਸਿੰਘ, ਸੋਨੂ,ਮਲਕੀਤ ਸਿੰਘ, ਜੱਜ ਸਿੰਘ, ਵਰਿਆਮ ਸਿੰਘ, ਲਖਬੀਰ ਸਿੰਘ ਭੁੱਲਰ, ਸਤਨਾਮ ਸਿੰਘ, ਗਿਰਧਾਰਾ ਸਿੰਘ ਨੇ ਵੀ ਪਾਰਟੀ ਮੈਂਬਰਸ਼ਿਪ ਮੁਹਿੰਮ ਵਿੱਚ ਵੱਧ ਤੋ ਵੱਧ ਮੈਬਰ ਬਨਣ ਦੀ ਅਪੀਲ ਕੀਤੀ ਅਤੇ ਪ੍ਰਸ਼ਾਸਨ ਨੂੰ ਫਿਰੋਜ਼ਪੁਰ ਦਾ ਮਾਹੋਲ ਸਹੀ ਕਰਨ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਅਪੀਲ ਕੀਤੀ।