Skip to content
ਜਲੰਧਰ(ਵਿੱਕੀ ਸੂਰੀ ):ਸੰਤ ਜਗਜੀਤ ਸਿੰਘ ਜੀ ਸ਼ਾਸਤਰੀ ਹਰਿਦੁਆਰ ਵਾਲੇ ਅੱਜ ਉਚੇਚੇ ਤੌਰ ਤੇ ਸ.ਰਣਜੀਪ ਸਿੰਘ ਸੰਤ ਵੱਡਾ ਬਾਜ਼ਾਰ ਬਸਤੀ ਸ਼ੇਖ, ਜਲੰਧਰ ਦੇ ਘਰ ਪਹੁੰਚੇ ਤੇ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕੀਤੇ। ਉਹਨਾਂ ਨੇ ਸੰਗਤਾਂ ਦੇ ਨਾਲ ਕੁਝ ਪ੍ਰਵਚਨ ਵੀ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਤਰਲੋਚਨ ਸਿੰਘ ਛਾਬੜਾ , ਰਣਜੀਤ ਸਿੰਘ ਸੰਤ, ਗੁਰਚੰਤ ਸਿੰਘ, ਜਗਜੀਤ ਸਿੰਘ ਜੋੜਾ, ਭੁਪਿੰਦਰ ਸਿੰਘ ਗੋਲਡੀ ਅਤੇ ਬੀਬੀਆਂ ਗੁਰਦੀਪ ਕੌਰ, ਨਿਰਮਲ ਕੌਰ, ਜੀਤ ਕੌਰ , ਪ੍ਰੀਤਪਾਲ ਕੌਰ ਤੇ ਹੋਰ ਵੀ ਵੱਡੀ ਗਿਣਤੀ ਚ ਸੰਗਤਾ ਦਰਸ਼ਨ ਕਰਨ ਲਈ ਪਹੁੰਚੀਆ। ਟੀਟੂ ਜੀ ਨੇ ਕਿਹਾ ਕਿ ਸੰਤਾਂ ਦੇ ਦਰਸ਼ਨ ਕਰ ਕੇ ਬਹੁਤ ਆਨੰਦ ਆਇਆ ਤੇ ਸੰਤ ਜੀ ਇਹ ਕਿਹਾ ਕਿ 5, 6 ਅਤੇ 7 ਅਪ੍ਰੈਲ ਨੂੰ ਹਰਿਦੁਆਰ ਵਿਖੇ ਜੋ ਡੇਰਾ ਹੈ ਉਥੇ ਬਹੁਤ ਵੱਡੇ ਪੱਧਰ ਤੇ ਸਮਾਗਮ ਹੋਣ ਜਾ ਰਹੇ ਹਨ ਤੇ ਸਮਾਗਮ ਵਿੱਚ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਤੇ ਸੰਗਤਾਂ ਨੇ ਹਾਂ ਵਿੱਚ ਹੁੰਗਾਰਾ ਭਰਦੇ ਹੋਏ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ।

Post Views: 2,300
Related