ਅੱਜ ਵਾਰਡ ਨੰਬਰ 41 ਦੀ ਜਰੂਰੀ ਮੀਟਿੰਗ ਚੇਅਰਮੈਨ ਸਰਦਾਰ ਲੱਖਾ ਸਿੰਘ ਅਤੇ ਪ੍ਰਧਾਨ ਬਲਵਿੰਦਰ ਸਿੰਘ ਜੇਈ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਆਏ ਹੋਏ ਸਾਥੀਆਂ ਨੇ ਸਰਦਾਰ ਲੱਖਾ ਸਿੰਘ ਨੂੰ ਚੇਅਰਮੈਨ ਅਤੇ ਬਲਵਿੰਦਰ ਸਿੰਘ ਜੇਈ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਵਿੱਚ ਅੱਠ ਬੂਥਾਂ ਦੇ ਬੂਥ ਇਨਚਾਰਜ ਆਏ ਹੋਏ ਸਨ। ਉਹਨਾਂ ਨੇ ਆਪਣੀ ਸਹਿਮਤੀ ਦੇ ਨਾਲ ਇਹ ਚੋਣ ਕੀਤੀ। ਆਏ ਹੋਏ ਮੈਂਬਰਾਂ ਦੇ ਵਿੱਚ ਸ੍ਰੀ ਬਾਲ ਕ੍ਰਿਸ਼ਨ ਬਾਲੀ, ਤੀਰਥ ਰਾਮ, ਡਾਕਟਰ ਗੁਰਵਿੰਦਰ ਸਿੰਘ, ਸੰਘਾ ਜੀ, ਅਵਤਾਰ ਸਿੰਘ, ਕਲਾਣੀ ਹਰਦੇਵ ਸਿੰਘ, ਬਿੱਟੂ, ਸ੍ਰੀ ਟੇਕ ਚੰਦ, ਸ੍ਰੀ ਗੁਰਦੀਪ ਜੀ, ਸਰਦਾਰ ਪ੍ਰੀਤਮ ਸਿੰਘ ਜੀ, ਸਰਦਾਰ ਹਰਭਜਨ ਸਿੰਘ ਜੀ, ਸਰਦਾਰ ਸਤਪਾਲ ਜੀ, ਸੌਰਵ, ਦੂਆ ਜੀ ਅਤੇ ਗੁਰਪ੍ਰੀਤ ਸਿੰਘ ਜੀ ਇਹਨਾਂ ਸਾਰੇ ਸਾਥੀਆਂ ਨੇ ਆਪਣੀ ਸਹਿਮਤੀ ਨਾਲ ਇਹਨਾਂ ਅਹੁਦਿਆਂ ਦੀ ਸਹਿਮਤੀ ਦਿੱਤੀ। ਅਵਤਾਰ ਸਿੰਘ ਜੀ ਤੇ ਸਰਦਾਰ ਪ੍ਰੀਤਮ ਸਿੰਘ ਜੀ ਇਹਨਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ। ਸਾਥੀਆਂ ਨੇ ਕਿਹਾ ਕਿ ਸਾਨੂੰ ਸਾਰੇ ਬੂਥਾਂ ਵਾਲਿਆਂ ਨੂੰ ਇਕੱਠੇ ਹੋ ਕੇ ਆਪਣੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਇਹ ਆਵਾਜ਼ ਤਾਂ ਹੀ ਪਹੁੰਚ ਸਕਦੀ ਹੈ ਜਦੋਂ ਇਹ ਸਾਡਾ ਇਕੱਠ ਹੋਵੇਗਾ। ਸ੍ਰੀ ਪਿਆਰਾ ਲਾਲ ਜੀ ਗੀਤਾ ਚਲਾਉਣੀ ਵਾਲਿਆਂ ਨੇ ਵੀ ਆਪਣੇ ਵਿਚਾਰ ਦਿੱਤੇ। ਸਾਰੇ ਆਏ ਹੋਏ ਸਾਥੀਆਂ ਦਾ ਪ੍ਰਧਾਨ ਜੀ ਵੱਲੋਂ ਅਤੇ ਚੇਅਰਮੈਨ ਵੱਲੋਂ ਧੰਨਵਾਦ ਕੀਤਾ ਗਿਆ।