Skip to content
ਤਰਨ ਤਾਰਨ ਦੇ ਨਵੇਂ ਖੁਲ੍ਹੇ ਡਾਇਮੰਡ ਫਿੱਟਨੈੱਸ ਜਿੰਮ ਦੇ ਬਾਹਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿਚ ਜਿੰਮ ਦੇ ਕੋਚ ਨੂੰ ਗੋਲੀ ਲੱਗੀ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫ਼ਿਲਹਾਲ ਪੁਲਿਸ ਵੱਲੋ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀ ਟੀਵੀ ਖੰਗਾਲੇ ਜਾ ਰਹੇ ਹਨ।
ਜਿੰਮ ਦੇ ਮਾਲਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਸਮਾਂ ਹੀ ਹੋਇਆ ਉਹਨਾਂ ਵਲੋਂ ਇਹ ਜਿੰਮ ਖੋਲਿਆ ਗਿਆ ਹੈ ਪਰ ਕੁਝ ਲ਼ੋਕ ਲਗਾਤਾਰ ਉਸਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਕੁੱਝ ਲੋਕਾਂ ਵੱਲੋਂ ਕਾਰ ’ਤੇ ਸਵਾਰ ਹੋਕੇ ਆਏ ਅਤੇ ਉਸ ਸਮੇਂ ਤਾਬੜ ਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ।
ਮੌਕੇ ’ਤੇ ਪੁੱਜੇ ਡੀ ਐਸ ਪੀ ਕਮਲ ਮੀਤ ਸਿੰਘ ਨੇ ਕਿਹਾ ਕਿ 5 ਤੋਂ 6 ਰਾਊਂਡ ਲਗਭਗ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਸੀਸੀ ਟੀਵੀ ਖ਼ੰਗਲੇ ਜਾ ਰਹੇ ਹਨ। ਫ਼ਿਲਹਾਲ ਬਿਆਨ ਦਰਜ ਕਰਕੇ ਮਾਮਲਾ ਦਰਜ਼ ਕੀਤਾ ਜਾ ਰਿਹਾਂ ਹੈ ਜਲਦ ਹੀ ਦੋਸ਼ੀ ਫੜ ਲਾਏ ਜਾਣਗੇ।
Post Views: 2,150
Related