ਫ਼ਰੀਦਕੋਟ, 11 ਮਈ (ਵਿਪਨ ਮਿੱਤਲ) -ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ, ਮਹਾਂਕਾਲ ਸੇਵਾ ਧਾਮ ਦੇ ਚੇਅਰਮੈਨ ਅਸ਼ੋਕ ਭਟਨਾਗਰ ਜੋ ਨਿਰੰਤਰ ਲੋੜਵੰਦ ਮਰੀਜ਼ਾਂ ਨੂੰ ਖੂਨਦਾਨ ਕਰਦੇ ਹਨ ਨੇ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਵਿਖੇ 115ਵੀਂ ਵਾਰ ਖੂਨਦਾਨ ਕੀਤਾ ਹੈ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਉਹ ਅਕਸਰ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਦੇ ਹਨ। ਉਨ੍ਹਾਂ ਕਿਹਾ ਖੂਨਦਾਨ ਦਾ ਕੋਈ ਦੂਸਰਾ ਬਦਲ ਨਾ ਹੋਣ ਕਰਕੇ ਅਸੀਂ, ਆਪਣੇ ਮਰੀਜ਼ਾਂ ਨੂੰ ਖੂਨ ਦੀ ਜ਼ਰੂਰਤ ਪੈਣ ਤੇ ਕੇਵਲ ਖੂਨਦਾਨ ਕਰਕੇ ਹੀ ਜੀਵਨ ਪ੍ਰਦਾਨ ਕਰ ਸਕਦੇ ਹਾਂ। ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਡਾਕਟਰ ਸਾਹਿਬਾਨ ਦੀ ਸਲਾਹ ਨਾਲ ਨਿਰੰਤਰ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਜਿੱਥੇ ਖੂਨਦਾਨ ਕਰਕੇ ਅਸੀਂ ਮਰੀਜ਼ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਉੱਥੇ ਖੂਨਦਾਨ ਕਰਨ ਦਾ ਲਾਭ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਮਿਲਦਾ ਹੈ ਕਿ ਉਸ ਦੇ ਖੂਨ ਦੀ ਜਾਂਚ ਹੋ ਜਾਂਦੀ ਹੈ। ਉਨ੍ਹਾਂ ਕਿਹਾ ਮੈਂ ਸਭ ਆਪਣੇ ਤੰਦਰੁਸਤ ਭੈਣ-ਭਰਾਵਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਖੂਨਦਾਨ ਕਰਨ ਲਈ ਅੱਗੇ ਆਉਣ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਅੱਜ ਸ਼੍ਰੀ ਅਸ਼ੋਕ ਭਟਨਾਗਰ ਨੂੰ 115ਵੀਂ ਵਾਰ ਖੂਨਦਾਨ ਕਰਨ ਤੇ ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਮਹਾਂਕਾਲ ਸੇਵਾ ਧਾਮ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ ਗੋਲੇਵਾਲਾ, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ-ਲੰਗਰ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ, ਫ਼ਰੈਂਡਜ਼ ਕਲੱਬ ਫ਼ਰੀਦਕੋਟ ਦੇ ਆਗੂ ਐਡਵੋਕੇਟ ਗੌਤਮ ਬਾਂਸਲ, ਮੁਸਲਿਮ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਦਿਲਾਵਰ ਹੂਸੈਨ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਹਰਜੀਤ ਸਿੰਘ, ਰੋਜ਼ ਇਨਕਲੇਵ ਦੇ ਪ੍ਰਧਾਨ ਭੁਪਿੰਦਰਪਾਲ ਸਿੰਘ ਹੈਡ ਡਰਾਫ਼ਟਸਮੈਨ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਪੀ.ਆਰ.ਓ.ਜਸਬੀਰ ਸਿੰਘ ਜੱਸੀ, ਸਮਾਜ ਸੇਵੀ ਦਰਸ਼ਨ ਲਾਲ ਚੁੱਘ ਅਤੇ ਮਨਮੋਹਨ ਸਿੰਘ ਮੋਹਣੀ ਨੇ ਵਧਾਈ ਦਿੱਤੀ ਹੈ।