ਫਰੀਦਕੋਟ (ਵਿਪਨ ਮਿਤੱਲ):- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਪ੍ਰਧਾਨ ਸਮਾਜ ਸੇਵੀ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਆਪਣਾ ਜਨਮ ਦਿਨ ਅਨੋਖੇ ਢੰਗ ਨਾਲ ਮਨਾਇਆ। ਸ਼੍ਰੀ ਸੁਰੇਸ਼ ਅਰੋੜਾ ਨੇ ਬਾਬਾ ਫਰੀਦ ਸੁਸਾਇਟੀ ਸਰੀ .ਬੀ .ਸੀ. ਕੈਨੇਡਾ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਸਥਾਨਿਕ ਬੱਸ ਸਟੈਂਡ ਵਿਖੇ ਬਣਾਏ ਗਏ ਸ਼ਾਨਦਾਰ ਪਾਰਕ ਵਿੱਚ ਆਕਸੀਜਨ ਛੱਡਣ ਵਾਲੇ ਬੂਟੇ ਲਗਾ ਕੇ ਮਨਾਇਆ ਇਥੇ ਵਰਨਣ ਯੋਗ ਹੈ ਕਿ ਸ਼੍ਰੀ ਸੁਰੇਸ਼ ਅਰੋੜਾ ਨੇ ਪ੍ਰਵਾਸੀ ਭਾਰਤੀ ਅਤੇ ਬਾਬਾ ਫਰੀਦ ਸੇਵਾ ਸੁਸਾਇਟੀ ਸਰੀ ਬੀ ਸੀ ਕੈਨੇਡਾ ਦੇ ਮੈਂਬਰਾਂ ਨੂੰ ਪ੍ਰੇਰਿਤ ਕਰਕੇ ਪੰਜਾਬ ਦਾ ਕਿਸੇ ਬੱਸ ਸਟੈਂਡ ਵਿਖੇ ਪਹਿਲਾ ਪਾਰਕ ਬਣਾਇਆ ਜਿੱਥੇ ਅਨੇਕਾਂ ਕਿਸਮ ਦੇ ਸਜਾਵਟੀ ,ਫੁੱਲਾਂ ਵਾਲੇ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਲੇ ਪੌਦੇ ਲਗਾਏ ਗਏ ਹਨ ।
ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸ਼੍ਰੀ ਸੁਰੇਸ਼ ਅਰੋੜਾ ਦੀ ਸੋਚ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।ਸ਼੍ਰੀ ਅਰੋੜਾ ਨੇ ਬੇਨਤੀ ਕੀਤੀ ਕਿ ਸਾਨੂੰ ਆਪਣੇ ਜਨਮ ਦਿਨ ਵਿਆਹ ਦੀ ਵਰ੍ਹੇਗੰਢ ਮੌਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪੌਦੇ ਲਗਾਉਣੇ ਚਾਹੀਦੇ ਹਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਮਿੰਦਰ ਸਿੰਘ ਮਾਨ,ਕਮਲ ਬੱਸੀ,ਰਜਵੰਤ ਸਿੰਘ,ਜਸਵਿੰਦਰ ਸਿੰਘ ਕੈਂਥ,ਰਾਜੇਸ਼ ਕੁਮਾਰ ਸੁਖੀਜਾ,ਜੀਤ ਸਿੰਘ ਸਿੱਧੂ,ਗੁਰਿੰਦਰ ਸਿੰਘ ਮਨੀ, ਸੋਹਣ ਸਿੰਘ,ਗੁਰਪ੍ਰੀਤ ਸਿੰਘ,ਸੁਲੱਖਣ ਸਿੰਘ ਢਿੱਲੋਂ,ਬਲਵੰਤ ਸਿੰਘ ਖਾਰਾ,ਪਿਆਰਾ ਸਿੰਘ ਸਿੱਧੂ,ਰਮੇਸ਼ ਕੁਮਾਰ ਜਗਦੇਵ ਸਿੰਘ,ਜਗਸੀਰ ਸਿੰਘ ਅਤੇ ਨੀਟਾ ਬਾਠ ਹਾਜਰ ਸਨ।