ਵਿਦੇਸ਼ ਵਿਚ ਖੇਡਣ ਗਏ ਕਬੱਡੀ ਖਿਡਾਰੀ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 5 ਮਹੀਨੇ ਪਹਿਲਾਂ ਵੈਨਕੂਵਰ (ਕੈਨੇਡਾ) ਖੇਡਣ ਗਏ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ (31) ਵਾਸੀ ਪਿੰਡ ਸੰਗੋਵਾਲ ਜ਼ਿਲ੍ਹਾ ਕਪੂਰਥਲਾ ਦੀ ਉਥੇ ਅਚਾਨਕ ਮੌਤ ਹੋ ਗਈ ਹੈ।

ਪ੍ਰਵਾਰ ਨੇ ਦਸਿਆ ਕਿ ਤਲਵਿੰਦਰ ਸਿੰਘ ਕਰੀਬ ਪੰਜ ਮਹੀਨੇ ਪਹਿਲਾਂ ਵੈਨਕੂਵਰ ਵਿਚ ਖੇਡਣ ਗਿਆ ਸੀ। ਇਸ ਖ਼ਬਰ ਨਾਲ ਜਿਥੇ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ, ਉਥੇ ਹੀ ਮ੍ਰਿਤਕ ਦੇ ਪਿੰਡ ਵਿਚ ਸੰਨਾਟਾ ਛਾਅ ਗਿਆ ਹੈ।