ਜਲੰਧਰ 29 ਫਰਵਰੀ (ਵਿੱਕੀ ਸੂਰੀ ) ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੁਸਾਇਟੀ (ਰਜਿ.) ਲੰਮਾ ਪਿੰਡ, ਜਲੰਧਰ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 12ਵਾਂ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲੰਗਰ 23 ਮਾਰਚ ਦਿਨ ਸ਼ਨੀਵਾਰ ਤੋਂ 28 ਮਾਰਚ ਦਿਨ ਵੀਰਵਾਰ ਤੱਕ ਨੈਸ਼ਨਲ ਹਾਈਵੇ ਇੰਡੀਅਨ ਆਇਲ ਡਿਪੂ, ਸੁੱਚੀ ਪਿੰਡ, ਲੰਮਾ ਪਿੰਡ ਨਜ਼ਦੀਕ ਸ਼ਰਧਾ ਭਾਵਨਾ ਨਾਲ ਲਗਾਇਆ ਜਾਵੇਗਾ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਹਨਾਂ ਮਹਾਨ ਕਾਰਜਾਂ ਲਈ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।ਜਿਸ ਦੀਆਂ ਤਿਆਰੀਆਂ ਤੇ ਸੰਗਤਾਂ ਨਾਲ ਤਾਲਮੇਲ ਬਣਾ ਕੇ ਸੰਗਤਾਂ ਦੀ ਸੇਵਾ ਕੀਤੀ ਜਾਵੇਗੀ।ਹਰ ਰੋਜ਼ ਫ੍ਰੀ ਮੈਡੀਕਲ ਕੈਂਪ ਵੱਖ-ਵੱਖ ਹਸਪਤਾਲਾਂ ਦੇ ਸੂਝਵਾਨ ਡਾਕਟਰਾਂ ਵੱਲੋਂ ਲਗਾਏ ਜਾਣਗੇ ਤੇ ਅੱਖਾਂ,ਹੱਡੀਆਂ,ਸ਼ੂਗਰ ਤੇ ਹਰ ਤਰ੍ਹਾਂ ਦਾ ਇਲਾਜ ਤੇ ਸੰਬੰਧਿਤ ਦਵਾਈਆਂ ਤੇ ਜਾਣਕਾਰੀ ਦਿੱਤੀ ਜਾਵੇਗੀ।26 ਮਾਰਚ ਨੂੰ ਹੋਲਾ ਮਹੱਲਾ ਦੇ ਸਬੰਧ ‘ਚ ਗੱਤਕਾ ਮੁਕਾਬਲੇ ਕਰਵਾਏ ਜਾਣਗੇ।ਇਹਨਾਂ ਲੰਗਰਾਂ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਸ. ਕੁਲਵੰਤ ਸਿੰਘ ਮੰਨਣ, ਭਾਈ ਸ਼ਨਵੀਰ ਸਿੰਘ ਖਾਲਸਾ, ਜਗਜੀਤ ਸਿੰਘ ਟਰਾਂਸਪੋਰਟਰ, ਡਾ. ਗੁਰਵੀਰ ਸਿੰਘ ਗਿੱਲ, ਰਕੇਸ਼ ਕੁਮਾਰ ਗੁਪਤਾ, ਸੁਭਾਸ਼ ਚੰਦਰ, ਠੇਕੇਦਾਰ ਪਰਮਜੀਤ ਸਿੰਘ ਤੇ ਮਹਿੰਦਰ ਸਿੰਘ ਜੰਬਾ ਟਰਾਂਸਪੋਰਟ ਹਨ।ਇਸ ਮੌਕੇ ਹਰਜੀਤ ਸਿੰਘ ਜੰਡੂ ਸਿੰਘਾ, ਜਗਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਰਾਜ, ਮਲਕਿੰਦਰ ਸਿੰਘ ਸੈਣੀ, ਲਾਲ ਚੰਦ, ਹਰਬੰਸ ਸਿੰਘ ਉਪਕਾਰ ਨਗਰ, ਗੁਰਦੀਪ ਸਿੰਘ ਬੱਬੂ, ਗੁਰਦੇਵ ਸਿੰਘ ਸੈਣੀ, ਸੁਰਿੰਦਰਪਾਲ ਸਿੰਘ ਖਾਲਸਾ, ਠੇਕੇਦਾਰ ਓਮ ਪ੍ਰਕਾਸ਼, ਫੁੱਮਣ ਸਿੰਘ, ਪ੍ਰਦੀਪ ਸਿੰਘ, ਸੇਵਾ ਸਿੰਘ, ਬਲਵੀਰ ਸਿੰਘ ਬਸਰਾ, ਪਲਵਿੰਦਰ ਸਿੰਘ ਭਾਟੀਆ, ਸੁਖਦੇਵ ਸਿੰਘ ਸੁੱਚੀ ਪਿੰਡ, ਬਲਵੀਰ ਸਿੰਘ ਬੀਰਾ ਤੇ ਦਲਵੀਰ ਸਿੰਘ ਰਾਜਾ ਹਾਜਰ ਸਨ।