ਫ਼ਰੀਦਕੋਟ, 11 ਮਈ (ਵਿਪਨ ਮਿੱਤਲ)-ਸੇਵਾ ਦੇ ਕਾਰਜਾਂ ’ਚ ਮੋਹਰੀ ਰਹਿਣ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸਦ ਫਰੀਦਕੋਟ ਨੇ ਭਾਰਤੀ ਸੈਨਾ ਦੀ ਬਹਾਦਰੀ ਨੂੰ ਸਲੂਟ ਕਰਨ ਵਾਸਤੇ ਸ਼ਹਿਰ ਦੇ ਮੇਨ ਚੌਂਕ ਹੁੱਕੀ ਚੌਂਕ ਵਿਖੇ ਇਕੱਤਰਤਾ ਕੀਤੀ। ਇਸ ਮੌਕੇ ਭਾਰਤੀ ਸੈਨਾ ਦੀ ਸ਼ਲਾਘਾ ਕਰਨ ਅਤੇ ਉਸ ਦੀ ਹੌਂਸਲਾ ਅਫ਼ਜ਼ਾਈ ਕਰਨ ਵਾਸਤੇ ਇੱਕ ਵਿਸ਼ੇਸ਼ ਬੈਨਰ ਲਗਾਇਆ ਗਿਆ। ਇਸ ਮੌਕੇ ਤੇ ਚੇਅਰਮੈਨ ਪ੍ਰੋਜੈਕਟ ਐਡਵੋਕੇਟ ਅਤਲ ਗੁਪਤਾ, ਪ੍ਰਧਾਨ ਰਾਕੇਸ਼ ਕੁਮਾਰ ਕਟਾਰੀਆ,ਪ੍ਰੀਸ਼ਦ ਪ੍ਰਬੰਧਕ ਸਕੱਤਰ ਦਰਸ਼ਨ ਲਾਲ ਚੁੱਘ ਨੇ ਭਾਰਤੀ ਫ਼ੌਜ ਵੱਲੋਂ ਭਾਰਤ-ਪਾਕਿਸਤਾਨ ਵਿਚਕਾਰ ਪਿਛਲੇ ਦਿਨੀਂ ਹੋਏ ਤਣਾਅ ਦੌਰਾਨ, ਦੇਸ਼ ਵਾਸੀਆਂ ਦੀਆਂ ਜਾਨਾਂ ਸੁਰੱਖਿਅਤ ਰੱਖਣ ਵਾਸਤੇ ਦਿਖਾਈ ਬਹਾਦਰੀ ਦੀ ਪ੍ਰੰਸ਼ਸ਼ਾ ਕੀਤੀ। ਉਨ੍ਹਾਂ ਕਿਹਾ ਅੱਜ ਦੇਸ ਦੇ ਸਾਰੇ ਨਾਗਰਿਕ ਭਾਰਤੀ ਫ਼ੌਜ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਹਨ। ਇਸ ਮੌਕੇ ਪ੍ਰੀਸ਼ਦ ਆਗੂਆਂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਜ਼ਿਲਾ ਪ੍ਰਸਾਸਨ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਨੂੰ ਸਭ ਨੂੰ ਅਮਲ ਕਰਨਾ ਚਾਹੀਦਾ ਹੈ। ਪ੍ਰੀਸ਼ਦ ਸਾਬਕਾ ਪ੍ਰਧਾਨ ਸੁਰੇਸ ਕੁਮਾਰ ਗੋਇਲ ਨੇ ਭਾਰਤੀ ਸੈਨਾਵਾਂ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਕਿ ਅਜੋਕੇ ਮਾਹੌਲ ’ਚ ਸਾਨੂੰ ਅਫਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਨੂੰ ਕਿਸੇ ਪ੍ਰਕਾਰ ਦਾ ਰਾਸ਼ਨ ਵਗੈਰਾ ਜਮ੍ਹਾਂ ਨਹੀਂ ਕਰਨਾ ਚਾਹੀਦਾ ਸਗੋਂ ਸਮੇਂ-ਸਮੇਂ ਤੇ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਹਾਜ਼ਰ ਪ੍ਰੀਸਦ ਮੈਂਬਰਾਂ ਵੱਲੋਂ ਭਾਰਤ ਮਾਤਾ ਕੀ ਜੈ ਅਤੇ ਫੌਜੀ ਵੀਰੋ ਦੇਸ ਨਿਵਾਸੀ ਤੁਹਾਡੇ ਨਾਲ ਹਨ ਦੇ ਨਾਆਰੇ ਲਗਾਏ ਗਏ। ਇਸ ਮੌਕੇ ਤੇ ਪ੍ਰੀਸ਼ਦ ਮੈਂਬਰ ਰਮੇਸ਼ ਕੁਮਾਰ ਗੇਰਾ, ਬਲਜੀਤ ਸਿੰਘ ਬਿੰਦਰਾ, ਗੋਪਾਲ ਕਿ੍ਰਸਨ ਗੋਲਡੀ, ਧੀਰਜਪਾਲ ਸਿੰਘ, ਦਿਨੇਸ਼ ਮਖੀਜਾ, ਸੰਦੀਪ ਮੌਂਗਾ, ਦਰਸ਼ਨ ਕੁਮਾਰ ਅਰੋੜਾ, ਅਮਰਜੀਤ ਸਿੰਘ ਵਾਲੀਆ, ਅਰਵਿੰਦ ਛਾਬੜਾ, ਪਰਵੀਨ ਕੁਮਾਰ ਸੱਚਰ, ਸਰੇਸ ਕੁਮਾਰ ਗੋਇਲ, ਹਿੰਮਤ ਕੁਮਾਰ ਬਾਂਸਲ ਸਕੱਤਰ, ਅਮਿਤ ਸੋਨੀ,ਪਰਦੀਪ ਸਿੰਘ, ਚੰਦਨ ਕੱਕੜ ਅਤੇ ਅਹੁਦੇਦਾਰ ਹਾਜ਼ਰ ਸਨ।