Skip to content
ਫਗਵਾੜਾ ( ਨਰੇਸ਼ ਪਾਸੀ , ਇੰਦਰਜੀਤ ਸ਼ਰਮਾ )ਕੱਲ ਇੱਕ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਵੱਲੋਂ ਪ੍ਰਭੂ ਸ਼੍ਰੀ ਰਾਮ ਦੇ ਬਾਰੇ ਕੁਝ ਅਪ ਸ਼ਬਦ ਬੋਲੇ ਗਏ ਜਿਸ ਨੂੰ ਲੈ ਕੇ ਹਿੰਦੂ ਸਮਾਜ ਦੇ ਵਿੱਚ ਭਾਰੀ ਰੋਸ ਹੋਇਆ ਉਸ ਘੜੀ ਦੇ ਵਿੱਚ ਫਗਵਾੜਾ ਦੇ ਹਨੂੰਮਾਨ ਗੜ੍ਹੀ ਮੰਦਰ ਵਿੱਚ ਹਿੰਦੂ ਸਮਾਜ ਅਤੇ ਸ਼ਿਵ ਸੈਨਾ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਵਿਅਕਤੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਅਤੇ ਲੋਕਾਂ ਨੇ ਸ਼ਿਕਾਇਤ ਦਿਤੀ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਆਸ਼ਵਾਸਨ ਦਵਾਇਆ ਕਿ ਤਿੰਨ, ਸਾਢੇ ਤਿੰਨ ਵਜੇ ਤੱਕ ਉਸ ਵਿਅਕਤੀ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਕੀਤੀ ਜਾਏਗੀ ਅਤੇ ਇਸ ਗੱਲ ਨੂੰ ਲੈ ਕੇ ਹਿੰਦੂ ਸੰਗਠਨ ਉਸ ਮੰਦਿਰ ਦੇ ਵਿੱਚ ਹੀ ਸਾਰੇ ਬੈਠ ਗਏ ਉਹਨਾਂ ਨੇ ਕਿਹਾ ਕੀ ਅਗਰ ਤਿੰਨ ਸਾਡੇ ਤਿੰਨ ਵਜੇ ਤੱਕ ਸਾਡੇ ਹੱਥ ਉਸਦੀ FIR ਦੀ ਕਾਪੀ ਸਾਨੂੰ ਨਹੀਂ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਹਿੰਦੂ ਸੰਗਠਨ ਵੱਲੋਂ ਹਾਈਵੇ ਜਾਮ ਕੀਤਾ ਜਾਏਗਾ ਅਤੇ ਕੱਲ੍ਹ ਬਾਜ਼ਾਰਾਂ ਵਿੱਚ ਵੱਡਾ ਰੋਸ ਮਾਰਗ ਕੱਢਿਆ ਜਾਏਗਾ। ਫਗਵਾੜੇ ਤੋਂ ਇੰਦਰਜੀਤ ਸ਼ਰਮਾ ਤੇ ਵਿਦੇਸ਼ ਪਾਸੇ ਦੀ ਰਿਪੋਰਟ
Post Views: 2,100
Related