ਜਲੰਧਰ (ਵਿੱਕੀ ਸੂਰੀ) ਜਲੰਧਰ ਵਿੱਚ ਸਵੇਰੇ ਸਵੇਰੇ ਕਈ ਥਾਵਾਂ ਧਮਾਕੇ ਸੁਣਨ ਨੂੰ ਮਿਲੇ ਹਨ। ਇਸ ਤੋਂ ਮਗਰੋਂ ਲੋਕਾਂ ਨੂੰ ਘਰਾਂ ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਜਲੰਧਰ ਸ਼ਹਿਰ ਦੇ ਕੰਪਨੀ ਬਾਗ, ਬਸਤੀ ਦਾਨਸ਼ਮੰਦਾ, ਗਾਖਲ, ਲੈਦਰ ਕੰਪਲੈਕਸ ਨੇੜੇ ਧਮਾਕੇ ਦੀ ਆਵਾਜ਼ ਸੁਣੀ ਹੈ। ਇਸ ਵਿਚਾਲੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਾ ਵਾਸੀਆਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਸਵੇਰੇ 8 ਵਜੇ ਦੇ ਕਰੀਬ ਲੋਕਾਂ ਲਈ ਇੱਕ ਸੁਨੇਹਾ ਜਾਰੀ ਕੀਤਾ ਹੈ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਜਲੰਧਰ ਸਾਰੀ ਰੈਡ ਅਲਰਟ ਤੇ ਹੈ । ਜ਼ਿਲ੍ਹੇ ਵਿੱਚ ਕਈ ਡਰੋਨ ਅਤੇ ਹੋਰ ਚੀਜ਼ਾਂ ਵੇਖਣ ਨੂੰ ਮਿਲੀਆਂ ਹਨ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮ ਮੁਤਾਬਿਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਇਕੱਠ ਕਰਨ ਅਤੇ ਬਾਹਰ ਘੁੰਮਣ ਤੋਂ ਗਰੇਜ਼ ਰੱਖਣ। ਲੋਕਾਂ ਨੂੰ ਵੱਡੀਆਂ ਬਿਲਡਿੰਗਾਂ ਵਿੱਚ ਜਾਣ ਤੋਂ ਵੀ ਗੁਰੇਜ ਕਰਨ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਉਨਾਂ ਨੇ ਹੁਕਮ ਜਾਰੀ ਕੀਤੇ ਹਨ ਕਿ ਜਲੰਧਰ ਕੈਂਟ ਅਤੇ ਆਦਮਪੁਰ ਦੇ ਬਾਜ਼ਾਰ ਅੱਜ ਮੁਕੰਮਲ ਤੌਰ ਤੇ ਬੰਦ ਰਹਿਣਗੇ। ਜਿਲੇ ਭਰ ਵਿੱਚ ਮੋਲ ਅਤੇ ਜਿਆਦਾ ਉੱਚੀਆਂ ਇਮਾਰਤਾਂ ਵੀ ਬੰਦ ਰਹਿਣਗੀਆਂ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਘਬਰਾਉਣ ਨਾ ਤੇ ਆਪਣਾ ਬਚਾਅ ਰੱਖਣ।