ਜਲੰਧਰ (ਵਿੱਕੀ ਸੂਰੀ): ਜਲੰਧਰ ਦੇ ਵੇਸ੍ਟ ਹਲਕੇ ਵਿਚ ਪੈਂਦੇ ਮਹੱਲਾ ਸੋਨੀਆ ਦੇ ਵਿਚ ਹੋਲੀ ਵਾਲੇ ਦਿਨ ਦੋ ਗੁਟਾਂ ਵਿਚ ਆਪਸੀ ਝਗੜਾ ਹੋ ਗਿਆ ਸੀ। ਉਸ ਦੌਰਾਨ ਕਾਫੀ ਲੜਕੇ ਤੇਜ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਥੇ ਮੁਹੱਲੇ ਵਾਲਿਆਂ ਦੇ ਇਕੱਠੇ ਹੋਣ ਤੇ ਉਹ ਹਮਲਾਵਰ ਭਜਨ ਚ ਕਾਮਯਾਬ ਹੋ ਗਏ। ਇਸ ਦੀ ਸੂਚਨਾ ਥਾਣਾ 5 ਨੂੰ ਦਿੱਤੀ ਗਈ। ਪਰ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। 26/03/2024 ਦੇਰ ਰਾਤ ਨੂੰ ਉਹ ਹਮਲਾਵਰ ਇਕ ਮੋਟਰਸਾਈਕਲ ਤੇ 3 ਸਵਾਰ ਤੇਜ ਹਥਿਆਰ ਦੇ ਨਾਲ ਉਸਦੇ ਘਰ ਹਮਲਾ ਕਰਨ ਪਹੁੰਚੇ।

    ਪਰ ਫਿਰ ਅੱਜ ਮੁਹੱਲੇ ਵਾਲਿਆਂ ਦੇ ਇਕੱਠੇ ਹੋਣ ਤੇ ਹਮਲਾਵਰ ਭੱਜ ਗਏ। ਮੁਹੱਲੇ ਵਾਲਿਆਂ ਵਿੱਚੋ ਇਕ ਵਿਅਕਤੀ ਨੇ ਹਮਲਾਵਰਾਂ ਦੀ ਵੀਡੀਓ ਬਣਾ ਲਈ। ਲੋਕਾਂ ਦਾ ਕਹਿਣਾ ਹੈ ਕਿ ਥਾਣਾ 5 ਦੇ (SHO) ਦੇ ਸਿਰ ਤੇ ਕੋਈ ਵੀ ਜੂ ਨਹੀਂ ਸਰਕਦੀ। ਲੋਕ ਤੰਗ ਪ੍ਰਸ਼ਾਨ ਹੋਕੇ ਜਲੰਧਰ ਦੇ (CP) ਨੂੰ ਆਪਣੀ ਗੁਹਾਰ ਲਗਾਂਦੇ ਹੋਏ ਲੋਕਾਂ ਨੇ ਕਿਹਾ ਕਿ ਇਸ ਮਾਮਲੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਤੇ ਲੋਕਾਂ ਨੇ ਇਹ ਵੀ ਕਿਹਾ ਹੈ ਜਿਹੜ੍ਹੇ ਪੁਲਿਸ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਹੀਂ ਨਿਭਾ ਰਹੇ। ਉਨ੍ਹਾਂ ਤੇ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।