ਫਰੀਦਕੋਟ (ਵਿਪਨ ਮਿੱਤਲ ,ਪ੍ਰਬੋਧ ਸ਼ਰਮਾ) : ਪੰਜਾਬ ਸਰਕਾਰ ਡਿੱਪੂ ਹੋਲਡਰਾਂ ਨੂੰ ਬੇਰੁਜ਼ਗਾਰ ਕਰਨ ਜਾਂ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਘਰ ਘਰ ਆਟਾ ਸਕੀਮ ਤਹਿਤ ਮਾਰਕਫੈੱਡ ਨੂੰ ਲਾਇਸੈਂਸ ਜਾਰੀ ਕਰ ਦਿੱਤੇ ਹਨ । 18500 ਡਿੱਪੂ ਹੋਲਡਰਾਂ ਨੂੰ ਪੰਜਾਬ ਸਰਕਾਰ ਬੇਰੁਜ਼ਗਾਰ ਕਰ ਰਹੀ ਹੈ।ਇਹ ਪਹਿਲੀ ਸਰਕਾਰ ਹੈ ਜੋ ਰੁਜ਼ਗਾਰ ਖੋ ਰਹੀ ਹੈ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਪਰਿਵਾਰਾਂ ਸਮੇਤ ਜਲਦੀ ਹੀ ਮੁੱਖ ਮੰਤਰੀ ਦਾ ਹਲਕਾ ਘੇਰਿਆ ਜਾਵਾਂਗੇ। ਅਤੇ ਨਰੇਗਾ ਸਕੀਮ ਵਿੱਚੋਂ ਛੇ ਸੌ ਸੱਤਰ ਕਰੋੜ ਰੁਪਏ ਕੱਢ ਕੇ ਘਰ ਘਰ ਆਟਾ ਸਕੀਮ ਵਾਲੇ ਡਿੱਪੂ ਬਣਏ ਜਾ ਰਹੇ । ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਵਿੱਚ ਡਿੱਪੂ ਹੋਲਡਰ ਆਪ ਸਰਕਾਰ ਨੂੰ ਚੰਗੀ ਤਰ੍ਹਾਂ ਸਬਕ਼ ਸਿਖਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 40 ਲੱਖ ਪਰਿਵਾਰਾਂ ਨਾਲ਼ ਸਾਡਾ ਸਿੱਧਾ ਰਾਬਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਵਾਰੇ ਸ਼ਹਿਰ -ਸਹਿਰ ਵਾਰਡ ਵਾਰਡ ਪਿੰਡ ਪਿੰਡ ਦੱਸਿਆ ਜਾਵਗੇ । ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਘਰ ਘਰ ਆਟਾ ਦੀ ਵੰਡ ਡਿੱਪੂ ਹੋਲਡਰਾਂ ਦੇ ਰਾਹੀਂ ਕੀਤੀ ਜਾਵੇ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਹਰੇਕ ਡਿੱਪੂ ਹੋਲਡਰ ਨੂੰ ਪਰਸਨਲ ਮਸ਼ੀਨ ਦਿੱਤੀ ਜਾਵੇ, ਹਰੇਕ ਡਿੱਪੂ ਹੋਲਡਰ ਨੂੰ 50000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ,ਰਾਸ਼ਨ ਕਾਰਡ ਬਰਾਬਰ ਕੀਤੇ ਜਾਣ,16 ਮਹੀਨੀਆਂ ਦਾ ਕਮਿਸ਼ਨ ਜਲਦੀ ਦਿੱਤਾ ਜਾਵੇ 2001 ਤੋਂ 2013 ਤੱਕ ਆਟਾ ਦਾਲ ਦੀ ਵੰਡ ਦਾ ਕਮਿਸ਼ਨ,ਲੋੜ ਅਣਲੋੜ ਸਮੂਹ ਡਿੱਪੂ ਹੋਲਡਰਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ, ਬੀ ਐਲ ਓ ਦਾ ਕੰਮ ਡਿੱਪੂ ਹੋਲਡਰਾਂ ਤੋਂ ਕਰਵਾਇਆ ਜਾਵੇ।ਇਸ ਮੌਕੇ ਭਰਪੂਰ ਸਿੰਘ, ਸਰਬਜੀਤ ਸਿੰਘ,ਬਘਰੀਤ ਕੁਮਾਰ,ਪਵਨ ਕੁਮਾਰ,ਮਨੋਹਰ ਲਾਲ, ਟੋਨੀ ਧੂਰੀ, ਪਵਨ ਕੁਮਾਰ ਧੂਰੀ,ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ, ਸੁਦਾਗਰ ਅਲੀ,ਸੁਰਜਦੀਨ, ਨਜ਼ੀਰ ਖਾ ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।