ਪੰਜਾਬ ਵਿਚ 17 ਅਪ੍ਰੈਲ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਤੇ ਹੋਰ ਅਦਾਰਿਆਂ ਵਿਚ ਛੁੱਟੀ ਰਹੇਗੀ।

ਦਰਅਸਲ 17 ਅਪ੍ਰੈਲ 2024 ਨੂੰ ਰਾਮ ਨੌਮੀ ਹੈ। ਇਸ ਦਿਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। ਸਰਕਾਰ ਵੱਲੋਂ ਜਾਰੀ 2024 ਦੇ ਕਲੰਡਰ ਮੁਤਾਬਕ ਇਸ ਦਿਨ ਛੁੱਟੀ ਰਹੇਗੀ। ਇਸ ਤੋਂ ਇਲਾਵਾ ਸਰਕਾਰੀ ਕਲੰਡਰ ਮੁਤਾਬਕ 21 ਅਪ੍ਰੈਲ ਨੂੰ ਮਹਾਵੀਰ ਜੈਯੰਤੀ ਕਾਰਨ ਸਰਕਾਰ ਛੁੱਟੀ ਹੈ, ਪਰ ਇਹ ਛੁੱਟ ਐਤਵਾਰ ਨੂੰ ਆ ਰਹੀ ਹੈ।