Skip to content
ਜਲੰਧਰ (ਵਿੱਕੀ ਸੂਰੀ) : ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਸਪੁੱਤਰ ਸਵਰਗਵਾਸੀ ਸਰਦਾਰ ਹਰਬੰਸ ਸਿੰਘ ਅੱਜ ਸਵੇਰੇ ਸਾਈਲੈਂਟ ਹਾਰਟ ਅਟੈਕ ਕਾਰਨ ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਥੇ ਇਹ ਦੱਸ ਦਈਏ ਕਿ ਗਗਨਦੀਪ ਸਿੰਘ ਪੰਜਾਬ ਕੇਸਰੀ ਅਖਬਾਰ ਦੇ ਵਿੱਚ ਬਹੁਤ ਸਮਾਂ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਸੀਨੀਅਰ ਅਕਾਲੀ ਨੇਤਾ ਹਰਕੋਮਲਜੀਤ ਸਿੰਘ ਰੋਮੀ ਦੇ ਭਰਾ ਸਨ। ਗਗਨ ਹੋਣਾ ਦੀ ਉਮਰ ਤਕਰੀਬਨ ਕੋਈ 50 ਕੁ ਸਾਲ ਸੀ। ਜਿਨਾਂ ਨੇ ਹਮੇਸ਼ਾ ਹੀ ਸਮਾਜ ਦੀਆਂ ਕੁਰੀਤੀਆਂ ਦੇ ਵਿਰੁੱਧ ਆਪਣੀ ਕਲਮ ਦੇ ਨਾਲ ਲਿਖਿਆ। ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸਨ ਗਗਨਦੀਪ ਸਿੰਘ । ਅੱਜ ਮਿਤੀ 2 ਅਪ੍ਰੈਲ 2025 ਦਿਨ ਬੁਧਵਾਰ ਉਹਨਾਂ ਦਾ ਅੰਤਿਮ ਸੰਸਕਾਰ 1 ਵਜੇ ਦਾਨਿਸ਼ਮੰਦਾ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ( LEADER OF OPPOSITION ) ਸ. ਮਨਜੀਤ ਸਿੰਘ ਟੀਟੂ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਐਮਐਲਏ ਸ਼ੀਤਲ ਅੰਗੂਰਾਲ, ਇੰਦਰਜੀਤ ਸਿੰਘ ਬੱਬਰ, ਅਮਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਅਲਗ, ਜੀਵਨ ਜੋਤੀ ਟੰਡਨ ਅਤੇ ਹੋਰ ਵੀ ਸ਼ਹਿਰ ਦੇ ਪਤਵੰਤਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Post Views: 39
Related