ਫ਼ਰੀਦਕੋਟ 28 ਨਵੰਬਰ (ਵਿਪਨ ਮਿੱਤਲ) :-ਫਰੀਦਕੋਟ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੈ ਤੇ ਲੋਕ ਧਰਤੀ ਹੇਠਲਾ ਖਾਰਾ ਪਾਣੀ ਪੀ ਲਈ ਮਜਬੂਰ ਹੋ ਰਹੇ ਹਨ। ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਨਗਰ, ਅਮਨ ਨਗਰ, ਗੁਰੂ ਅਰਜਨ ਦੇਵ ਨਗਰ ਅਤੇ ਕੀਰਤ ਨਗਰ ਸਮੇਤ ਲਗਭਗ 25 ਕਲੋਨੀਆਂ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ। ਉਹਨਾਂ ਦੱਸਿਆ ਕਿ ਪੁੱਛਣ ਤੇ ਪਾਣੀ ਛੱਡਣ ਵਾਲਿਆਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਮੋਟਰ ਖਰਾਬ ਹੈ ਤੇ ਉਹ ਠੀਕ ਕਰਨ ਲਈ ਦੁਕਾਨ ਤੇ ਰੱਖੀ ਹੋਈ ਹੈ, ਪਰ ਅਫਸਰ ਬਦਲਣ ਕਰਕੇ ਕੋਈ ਇਧਰ ਧਿਆਨ ਨਹੀਂ ਦੇ ਰਿਹਾ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੱਲ ਤੱਕ ਪਾਣੀ ਦੀ ਸਪਲਾਈ ਨਹੀਂ ਹੁੰਦੀ ਤਾਂ ਫਿਰ ਦੁਖੀ ਲੋਕ ਵਾਟਰ ਸਪਲਾਈ ਵਿਭਾਗ ਨੂੰ ਘੇਰਨਗੇ।