ਫਗਵਾੜਾ(ਨਰੇਸ਼ ਪੱਸੀ ):-  ਸ੍ਰੀ ਵਤਸਲਾ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ,ਪੁਲਿਸ ਕਪਤਾਨ ਫਗਵਾੜਾ,ਅਤੇ ਸ੍ਰੀ ਜਸਪ੍ਰੀਤ ਸਿੰਘ (ਪੀ.ਪੀ.ਐਸ) ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾ, ਲੁੱਟਾ ਖੋਹਾ/ਚੋਰੀਆ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਚੋਰੀਆ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ 01 ਮੈਂਬਰ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਚੋਰੀ ਸ਼ੁਦਾ ਮੋਟਰ ਸਾਈਕਲ ਅਤੇ ਸਕੂਟਰੀ ਬਰਾਮਦ ਕੀਤੇ ਗਏ ਹਨ।

    TWITTER ACCOUNT FOLLOW:-https://x.com/welcomepunjab/status/1785261169097245104

    ਮੁਕੱਦਮਾ ਨੰਬਰ 94 ਮਿਤੀ 29.04.2024 ਅ/ਧ 379 ਭ.ਦ ਵਾਧਾ ਜੁਰਮ 411 ਭ.ਦ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਜੋ ਏ.ਐਸ.ਆਈ ਹਰਦੀਪ ਸਿੰਘ ਨੰਬਰ 22/ਕਪੂ: ਵਲੋ ਦਰਜ ਰਜਿਸਟਰ ਕਰਵਾਇਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਭੈੜੇ ਪੁਰਸ਼ਾਂ ਦੇ ਬੱਸ ਸਟੈਂਡ ਫਗਵਾੜਾ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੋਹਿਤ ਯਾਦਵ ਪੁੱਤਰ ਕਮਲੇਸ਼ ਕੁਮਾਰ ਯਾਦਵ ਵਾਸੀ ਪਿੰਡ ਗੋਬਿੰਦਪੁਰਾ ਥਾਣਾ ਡੀ ਤਹਿ: ਸਲੋਨ ਜਿਲਾ ਰਾਏਬਰੇਲੀ ਯੂ.ਪੀ. ਹਾਲ ਵਾਸੀ ਪਲਾਟ ਧਰਮਪਾਲ ਸੂਦ, ਭਾਣੋਕੀ ਰੋਡ, ਕੋਟਰਾਣੀ ਥਾਣਾ ਸਤਨਾਮਪੁਰਾ ਫਗਵਾੜਾ ਜਿਸਦੀ ਭਾਣੋਕੀ ਰੋਡ ਤੇ ਮੋਟਰ ਸਾਇਕਲ ਰਿਪੇਅਰ ਦੀ ਦੁਕਾਨ ਹੈ ਜੋ ਮੋਟਰ ਸਾਇਕਲ ਚੋਰੀ ਕਰਨ ਦਾ ਆਦੀ ਹੈ।ਜੋ ਅੱਜ ਵੀ ਚੋਰੀ ਦੇ ਮੋਟਰ ਸਾਇਕਲ R-15 ਰੰਗ ਕਾਲਾ ਜਿਸ ਉੱਪਰ ਜਾਅਲੀ ਨੰਬਰ PB36J6624 ਲੱਗਾ ਹੈ ਉੱਪਰ ਘੁੰਮ ਰਿਹਾ ਹੈ। ਜੇਕਰ ਹੁਣੇ ਹੀ ਵਿਰਕਾਂ ਰੋਡ ਗੇਟ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਜਿਸ ਤੇ ਮੁਖਬਰ ਖਾਸ ਦੀ ਇਤਲਾਹ ਤੇ ਮੁੱਕਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਚੋਰੀ ਦੇ ਮੋਟਰ ਸਾਈਕਲ ਅਤੇ ਐਕਟਿਵਾ ਬਰਾਮਦ ਕੀਤੇ ਗਏ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਉਕਤ ਪਾਸੋ ਹੋਰ ਕੀਤੀਆ ਚੋਰੀਆ ਸਬੰਧੀ ਹੋਰ ਵੀ ਕਈ ਸਨਸਨੀ ਖੁਲਾਸੇ ਹੋਣ ਦੀ ਸੰਭਾਵਨਾ ਹੈ।