ਫਗਵਾੜਾ (ਨਰੇਸ਼ ਪਾਸੀ, ਇੰਦਰਜੀਤ ਸ਼ਰਮਾ) : ਸ੍ਰੀ ਦਸਤਲਾ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਪੀ.ਪੀ.ਐਸ.ਪੁਲਿਸ ਕਪਤਾਨ ਫਗਵਾੜਾ,ਅਤੇ ਸ੍ਰੀ ਜਸਪ੍ਰੀਤ ਸਿੰਘ (ਪੀ.ਪੀ.ਐਸ) ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਸਭ ਇੰਸਪੈਕਟਰ ਗੌਰਵ ਧੀਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾ, ਲੁੱਟਾ ਖੋਹਾ/ਨਸ਼ਾ ਤਸਤਕਰ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ 01 ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ 06 ਨਸ਼ੀਲੇ ਟੀਕੇ ਬਰਾਮਦ ਹੋਏ ਹਨ।

    ਮੁਕੱਦਮਾ ਨੰਬਰ 241 ਮਿਤੀ 13.05.2023 ਅ/ਧ 22-61-85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਕਿ ਪੁਲਿਸ ਪਾਰਟੀ ਦੇ ਬਾਸਵਾਰੀ ਪ੍ਰਾਈਵੇਟ ਗੱਡੀ ਦੇ ਥਾ ਤਲਾਸ਼ ਤੇਤੇ ਪੁਰਸ਼ਾਂ ਦੇ ਸਬੰਧ ਵਿਚ ਥਾਣਾ ਸਿਟੀ ਫਗਵਾੜਾ ਤੋਂ ਹੁੰਦੇ ਹੋਏ ਪੇਪਰ ਚੌਂਕ, ਹਰਗੋਬਿੰਦ ਨਗਰ ਚੌਂਕ, ਰਤਨਪੁਰਾ, ਅਰਬਨ ਅਸਟੇਟ ਤੋਂ ਹੁੰਦੇ ਹੋਏ ਇੰਡਸਟਰੀਅਲ ਏਰੀਆ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਨੇੜੇ ਗੈਸ ਏਜੰਸੀ ਇੰਡਸਟਰੀਅਲ ਏਰੀਆ ਪਾਸ ਪੁੱਜੇ ਤਾਂ ਜੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਖੱਬੀ ਜੇਬ ਵਿਚੋਂ ਇੱਕ ਮੇਮੀ ਲਿਫਾਫਾ ਰੰਗ ਚਿੱਟਾ ਕੱਢ ਕੇ ਸੜਕ ਦੇ ਕਿਨਾਰੇ ਘਾਹ ਰਸ ਵਿਚ ਸੁੱਟ ਕੇ ਤੇਜੀ ਨਾਲ ਪਿੱਛੇ ਨੂੰ ਖਿਸਕਣ ਲੱਗਾ ਜਿਸਨੂੰ ਏ.ਐੱਸ.ਆਈ ਸੁਨੀਲ ਕੁਮਾਰ ਨੇ ਸਾਥੀ ਕਰਮਚਾਰੀਆਂ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਰੋਹਿਤ ਪੁੱਤਰ ਕੂੜਾ ਰਾਮ ਵਾਸੀ ਮੁਹੱਲਾ ਛੱਜ ਕਲੇਨੀ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਦੱਸਿਆ। ਜਿਸਤੇ ਰੋਹਿਤ ਪੁੱਤਰ ਕੂੜਾ ਰਾਮ ਉਕਰ ਨੂੰ ਮਨ ਏ.ਐੱਸ.ਆਈ ਨੇ ਉਸ ਵੱਲੋਂ ਸੁੱਟੇ ਹੋਏ ਮੋਮੀ ਲਿਫਾਫੇ ਰੰਗ ਚਿੱਟਾ ਬਾਰੇ ਸਖਤੀ ਨਾਲ ਪੁੱਛਿਆ ਜਿਸਨੇ ਦੱਸਿਆ ਕਿ ਇਸ ਵਿਚ ਨਸੀਲੇ ਟੀਕੇ ਹਨ। ਜੋ ਸੁੱਟਿਆ ਹੋਇਆ ਮੋਮੀ ਲਿਫਾਫਾ ਚੈਕ ਕਰਨ ਤੇ ਉਸ ਵਿੱਚੋ 06 ਨਸ਼ੀਲੇ ਟੀਕੇ ਬਿਨਾ ਮਾਰਕਾ ਬਰਾਮਦ ਹੋਏ। ਇਸਦਾ ਰਿਮਾਸ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

    ਗ੍ਰਿਫਤਾਰ ਦੋਸ਼ੀ :-

    ਰੋਹਿਤ ਪੁੱਤਰ ਕੂੜਾ ਰਾਮ ਵਾਸੀ ਮੁਹੱਲਾ ਛੱਜ ਕਲੋਨੀ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ

    ਬ੍ਰਾਮਦਗੀ :-

    06 ਨਸ਼ੀਲੇ ਟੀਕੇ ਬਿਨਾ ਲੇਬਲ