ਫਗਵਾੜਾ(ਨਰੇਸ਼ ਪੱਸੀ):-ਮਾਨਯੋਗ ਸ੍ਰੀਮਤੀ ਵਤਸਲਾ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ,ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ.ਐਸ.ਆਈ ਜਸਪਾਲ ਸਿੰਘ ਨੰਬਰ 510/ਜੇ.ਆਰ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸ਼ਤ ਇੱਕ ਨੌਜਵਾਨ ਸੋਰਵ ਕੁਮਾਰ ਪੁੱਤਰ ਧਰਮਪਾਲ ਵਾਸੀ ਨੰਗਲ ਕਲੋਨੀ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਨੂੰ ਕਾਬੂ ਕਰਕੇ ਉਸ ਪਾਸੋ ਬਿਜਲੀ ਦੀਆਂ ਤਾਂਰਾ ਬ੍ਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 61 ਮਿਤੀ 10.05.2024 ਅ/ਧ 411 ਭ:ਦ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ।