ਫਰੀਦਕੋਟ 14 ਮਈ (ਵਿਪਨ ਮਿੱਤਲ) ਸੀ.ਬੀ.ਐਸ.ਈ. ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਜਿਸ ਵਿੱਚ ਇਲਾਕੇ ਦੀ ਵਿਦਿਅਕ ਸੰਸਥਾ ਦਸਮੇਸ਼ ਪਬਲਿਕ ਸਕੂਲ, ਫਰੀਦਕੋਟ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ। ਇਸ ਸਬੰਧੀ ਵਾਈਸ ਪ੍ਰਿੰਸੀਪਲ ਰਾਕੇਸ਼ ਧਵਨ ਨੇ ਦੱਸਿਆ ਕਿ 12ਵੀਂ ਜਮਾਤ ਦੇ ਕਾਮਰਸ ਸਟ੍ਰੀਮ ਵਿੱਚੋਂ ਰਵਨੀਤ ਕੌਰ ਨੇ 98.4% ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ, ਅਜੇਪਾਲ ਸਿੰਘ ਨੇ 97.8% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਅਰਮਾਨ ਢੀਂਗਰਾ ਨੇ 97.4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਨਾਨ-ਮੈਡੀਕਲ ਸਟ੍ਰੀਮ ਵਿੱਚੋਂ ਖੁਸ਼ਦੀਪ ਸਿੰਘ ਨੇ 97.2 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਤੇਜਨਪ੍ਰੀਤ ਸਿੰਘ ਅਤੇ ਨਵਜੋਤ ਕੌਰ ਨੇ 96.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸਵਪਨਦੀਪ ਸਿੰਘ ਨੇ 95.8% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਸਟ੍ਰੀਮ ਵਿੱਚੋਂ ਰਵਿੰਦਰ ਕੌਰ ਨੇ 96.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਨੁਰੀਤ ਕੌਰ ਨੇ 96.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕਾਰਤਿਕ ਨੇ 96% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਵੀਂ ਜਮਾਤ ਦੀ ਵਿਦਿਆਰਥਣ ਜਾਹਨਵੀ ਨੇ 99.2 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਅੰਜਨਵੀਰ ਸਿੰਘ ਨੇ 99 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਅਤੇ ਸਿਮਰਨ ਕੌਰ ਸੰਧੂ ਨੇ 98.6 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਪੂਰਵ ਦੇਵਗਨ ਨੇ ਇਸ ਸ਼ਾਨਦਾਰ ਨਤੀਜੇ ‘ਤੇ ਕੋਆਰਡੀਨੇਟਰਾਂ, ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਸ ਸਾਲ 10ਵੀਂ ਜਮਾਤ ਦੇ 290 ਵਿਦਿਆਰਥੀਆਂ ਅਤੇ 12ਵੀਂ ਜਮਾਤ ਦੇ 573 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ, ਡਾ. ਗੁਰਸੇਵਕ ਸਿੰਘ (ਉਪ ਪ੍ਰਧਾਨ) ਅਤੇ ਸਵਰਨਜੀਤ ਸਿੰਘ ਗਿੱਲ (ਖਜ਼ਾਨਚੀ) ਨੇ 10ਵੀਂ ਅਤੇ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ ਪ੍ਰਿੰਸੀਪਲ ਸ੍ਰੀ ਅਪੂਰਵ ਦੇਵਗਨ, ਰਜਿਸਟਰਾਰ ਰਵਿੰਦਰ ਚੌਧਰੀ, ਵਾਈਸ ਪ੍ਰਿੰਸੀਪਲ ਸ੍ਰੀ ਰਾਕੇਸ਼ ਧਵਨ, ਕੋਆਰਡੀਨੇਟਰ ਮੈਡਮ ਪ੍ਰਿਯੰਦਾ ਭੁੱਲਰ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।