
Skip to content
ਜਲੰਧਰ (ਵਿੱਕੀ ਸੂਰੀ) ਅੱਜ ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਜਲੰਧਰ ਵਿਖੇ ਅੱਖਾਂ ਦਾ ਫਰੀ ਚੈਕਅਪ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵਾਰਡ ਨੰਬਰ 50 ਦੇ ਕੌਂਸਲਰ ਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਇਸ ਕੈਂਪ ਵਿੱਚ ਪਿਮਸ ਹਸਪਤਾਲ ਦੇ ਡਾਕਟਰਾਂ ਨੇ ਸੇਵਾ ਨਿਭਾਈ ਤੇ ਨੀਵੀਆ ਚੈਰੀਟੇਬਲ ਸੁਸਾਇਟੀ ਨੇ ਸਹਿਯੋਗ ਕੀਤਾ। ਇਸ ਕੈਂਪ ਦੌਰਾਨ 250 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ।
ਜਿਸ ਵਿੱਚ ਕਰੀਬਨ 30 ਮਰੀਜ਼ਾਂ ਦਾ ਮੁਫਤ ਆਪਰੇਸ਼ਨ ਕੀਤਾ ਜਾਵੇਗਾ। ਨੀਵੀਆ ਚੈਰੀਟੇਬਲ ਸੁਸਾਇਟੀ ਵੱਲੋਂ ਫਰੀ ਦਵਾਈਆਂ ਅਤੇ ਐਨਕਾਂ ਵੀ ਲੋੜਵੰਦਾਂ ਨੂੰ ਵੰਡੀਆ ਗਈਆਂ। ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਨੀਵੀਆ ਚੈਰੀਟੇਬਲ ਸੋਸਾਇਟੀ ਬਹੁਤ ਹੀ ਵਧੀਆ ਕਾਰਜ ਕਰ ਰਹੀ ਹੈ। ਇਸ ਤਰ੍ਹਾਂ ਦੇ ਕਾਰਜ ਸਾਨੂੰ ਆਪਣੀਆਂ ਕਮਾਈਆਂ ਦੇ ਵਿੱਚੋਂ ਜਰੂਰ ਕਰਨੇ ਚਾਹੀਦੀ ਹਨ ਤਾਂ ਕਿ ਲੋੜਵੰਦਾ ਦੀ ਮਦਦ ਹੋ ਸਕੇ ਤੇ ਕੋਈ ਵੀ ਵਿਅਕਤੀ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਨਾ ਰਵੇ। ਇਸ ਮੌਕੇ ਤਰਲੋਚਨ ਸਿੰਘ ਛਾਬੜਾ, ਗੁਰਸ਼ਰਨ ਸਿੰਘ ਛੰਨੂ, ਰਣਜੀਤ ਸਿੰਘ ਸੰਤ ਅਤੇ ਹੋਰ ਵੀ ਪਤਵੰਤੇ ਹਾਜਿਰ ਸਨ।Related