ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਪੰਜਾਬ ਦੇ 13 ਲੋਕ ਸਭਾ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਅਮੀਰ ਹੈ। ਬਠਿੰਡਾ ਤੋਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਚੌਥੀ ਵਾਰ ਜੇਤੂ ਰਹੀ ਹੈ। ਅਕਾਲੀ ਦਲ ਪੂਰੇ ਸੂਬੇ ਵਿੱਚ ਸਿਰਫ਼ ਇੱਕ ਸੀਟ ਜਿੱਤ ਸਕਿਆ ਹੈ। ਇੱਥੋਂ ਤੱਕ ਕਿ ਬਾਦਲ ਆਪਣੇ ਗੜ੍ਹ ਫ਼ਿਰੋਜ਼ਪੁਰ ਵਿੱਚ ਵੀ ਹਾਰ ਗਏ। ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਨੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਈ। ਸੂਬੇ ਵਿੱਚ ਇਸ ਵਾਰ ਦੋ ਆਜ਼ਾਦ ਉਮੀਦਵਾਰ ਵੀ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਣ ਜਾ ਰਹੇ ਹਨ। ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਪੰਜਾਬ ਤੋਂ ਤਿੰਨ ਡਾਕਟਰ ਸੰਸਦ ਮੈਂਬਰ ਪਹੁੰਚਣਗੇ। ਇਨ੍ਹਾਂ ਵਿੱਚ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਅਤੇ ਹੁਸ਼ਿਆਰਪੁਰ ਤੋਂ ਡਾ. ਰਾਜਕੁਮਾਰ ਚੱਬੇਵਾਲ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਸੰਸਦ ਮੈਂਬਰਾਂ ਨੇ ਐਮਬੀਬੀਐਸ ਅਤੇ ਐਮਡੀ ਦੀਆਂ ਡਿਗਰੀਆਂ ਲੈ ਕੇ ਲੋਕਾਂ ਦੀ ਸੇਵਾ ਕਰਨੀ ਲਾਹੇਵੰਦ ਸਮਝੀ। ਖਾਸ ਤੌਰ ‘ਤੇ ਜੇ ਡਾ. ਧਰਮਵੀਰ ਗਾਂਧੀ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਰਾਜਨੀਤੀ ਤੋਂ ਇਲਾਵਾ ਪਟਿਆਲਾ ਦੇ ਲੋਕ ਉਨ੍ਹਾਂ ਨੂੰ ਹਾਰਟ ਸਰਜਨ ਵਜੋਂ ਵੀ ਚੰਗੀ ਤਰ੍ਹਾਂ ਜਾਣਦੇ ਹਨ। ਉਹ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜ਼ਾਂ ਨੂੰ ਹਰ ਸੰਭਵ ਮਦਦ ਦੇ ਕੇ ਇਲਾਜ ਕਰਦੇ ਹਨ। ਜਾਣੋ ਪੰਜਾਬ ਦੇ 13 ਸੰਸਦ ਮੈਂਬਰਾਂ ਬਾਰੇ ਜਲੰਧਰ ਤੋਂ MP ਚਰਨਜੀਤ ਸਿੰਘ ਚੰਨੀ ਦੀ ਕੁੱਲ ਜਾਇਦਾਦ – ਚਲ-ਅਚਲ ਜਾਇਦਾਦ 9.45 ਕਰੋੜ – ਸਿੱਖਿਆ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD – ਪੇਸ਼ਾ: ਬਿਜਨੈੱਸਮੈਨ – 2002 ‘ਚ ਖਰੜ ਕੌਂਸਲ ਦੇ ਚੇਅਰਮੈਨ ਬਣੇ – 2007 ‘ਚ ਚੋਣਾਂ ਜਿੱਤ ਕੇ ਵਿਧਾਨ ਸਭਾ ਪਹੁੰਚੇ – ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਬਣੇ 111 ਦਿਨਾਂ ਦੇ CM ਸੰਗਰੂਰ ਤੋਂ MP ਗੁਰਮੀਤ ਸਿੰਘ ਮੀਤ ਹੇਅਰ ਦੀ ਕੁੱਲ ਜਾਇਦਾਦ – ਚਲ-ਅਚਲ ਜਾਇਦਾਦ : 44.06 ਲੱਖ – ਸਿੱਖਿਆ: ਬੀ.ਟੈੱਕ – ਪੇਸ਼ਾ: ਰਾਜਨੇਤਾ – 2 ਵਾਰ ਬਰਨਾਲਾ ਤੋਂ ਰਹਿ ਚੁੱਕੇ ਵਿਧਾਇਕ – 2017 ‘ਚ ਪਹਿਲੀ ਵਾਰ AAP ਦੀ ਟਿਕਟ ‘ਤੇ ਬਣੇ MLA ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਦੀ ਵਿਧਾਇਕੀ ਛੱਡੀ,ਹੁਸ਼ਿਆਰਪੁਰ ਤੋਂ ‘ਆਪ’ ਦੇ ਸਾਂਸਦ ਬਣੇ ਉਮਰ- 52 ਸਾਲ ਸਿੱਖਿਆ-ਐੱਮ.ਡੀ (ਰੇਡੀਓ ਡਾਇਗਨੋਸਿਸ) ਚਲ-ਅਚਲ ਸੰਪੱਤੀ -20.72 ਕਰੌੜ ਰੁਪਏ ਮਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ ਸੰਸਦ ‘ਚ ਪਹੁੰਚੇ ਉਮਰ- 45 ਸਾਲ ਸਿੱਖਿਆ- ਐੱਮ.ਏ ਹਿਸਟਰੀ ਪੇਸ਼ਾ- ਵਕੀਲ ਚਲ ਅਚਲ ਸੰਪੱਤੀ – 4.39 ਕਰੋੜ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਬਠਿੰਡਾ ਤੋਂ ਸਾਂਸਦ ਬਣੇ ਸਿੱਖਿਆ-1987 ਵਿੱਚ ਸਾਊਥ ਦਿੱਲੀ ਤੋਂ ਟੈਕਸਟਾਈਲ ਡਿਜ਼ਾਈਨਿੰਗ ‘ਚ ਡਿਪਲੋਮਾ ਉਮਰ-52 ਸਾਲ ਪੇਸ਼ਾ ਰਾਜਨੀਤੀ ਚਲ-ਅਚਲ ਸੰਪੱਤੀ – 217 ਕਰੋੜ ਰੁਪਏ ਅਮਰ ਸਿੰਘ ਦੂਸਰੀ ਵਾਰ ਲਗਾਤਾਰ ਫਤਿਹਗੜ੍ਹ ਸਾਹਿਬ ਤੋਂ ਜਿੱਤੇ ਉਮਰ- 65 ਸਾਲ ਪੇਸ਼ਾ- ਸਾਬਕਾ ਆਈ.ਏ.ਐੱਸ ਚਲ ਅਚਲ ਸੰਪੱਤੀ- 3.28 ਕਰੋੜ ਡਾ. ਧਰਮਵੀਰ ਗਾਂਧੀ ਪਟਿਆਲਾ ‘ਚ ਪਰਨੀਤ ਕੌਰ ਨੂੰ ਹਰਾ ਕੇ ਸੰਸਦ ‘ਚ ਪਹੁੰਚੇ ਸਿੱਖਿਆ- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮ.ਡੀ ਕੀਤੀ ਉਮਰ-73 ਸਾਲ ਪੇਸ਼ਾ-ਡਾਕਟਰ ਚਲ-ਅਚਲ ਸੰਪੱਤੀ-8.53 ਕਰੋੜ ਲੁਧਿਆਣਾ ਤੋਂ MP ਰਾਜਾ ਵੜਿੰਗ ਦੀ ਕੁੱਲ ਜਾਇਦਾਦ – ਬਿੱਟੂ ਨੂੰ ਹਰਾਉਣ ਲਈ ਕਾਂਗਰਸ ਨੇ ਲੁਧਿਆਣਾ ਤੋਂ ਉਤਾਰੇ – ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ – ਸਿੱਖਿਆ: ਪੰਜਾਬ ਬੋਰਡ ਤੋਂ 10ਵੀਂ ਪਾਸ – ਪੇਸ਼ਾ: ਬਿਜਨੈੱਸਮੈਨ ਅਤੇ ਖੇਤੀਬਾੜੀ – ਚਲ-ਅਚਲ ਜਾਇਦਾਦ 15.11 ਕਰੋੜ – 2014-18 ਤੱਕ ਇੰਡੀਅਨ ਯੂਥ ਕਾਂਗਰਸ ਦੇ ਰਹੇ ਪ੍ਰਧਾਨ – 2012-22 ਤੱਕ ਗਿੱਦੜਬਾਹਾ ਸੀਟ ਤੋਂ 3 ਵਾਰ ਚੁਣੇ ਗਏ ਵਿਧਾਇਕ ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਅੰ.ਮ੍ਰਿਤ.ਪਾਲ ਸਿੰਘ * ਚਲ-ਅਚਲ ਜਾਇਦਾਦ : ਸਿਰਫ 1000 ਰੁਪਏ * ਜੇਲ੍ਹ ‘ਚ ਬੈਠੇ ਬਣੇ ਸਾਂਸਦ * ਸਿੱਖਿਆ : ਪੰਜਾਬ ਬੋਰਡ ਤੋਂ 10ਵੀਂ ਪਾਸ * ਪੇਸ਼ਾ : ਮਾਤਾ ਪਿਤਾ ‘ਤੇ ਨਿਰਭਰ * 2012 ਤੋਂ 2022 ਤੱਕ ਵਿਦੇਸ਼ ‘ਚ ਰਹੇ * ਵਿਦੇਸ਼ ਤੋਂ ਪੰਜਾਬ ਆ ਕੇ ਬਣੇ ‘ਵਾਰਿਸ ਪੰਜਾਬ ਦੇ ਮੁਖੀ” ਸ਼ੇਰ ਸਿੰਘ ਘੁਬਾਇਆ ਸਿੱਖਿਆ -ਦੱਸਵੀਂ ਪਾਸ ਉਮਰ- 56 ਸਾਲ ਪੇਸ਼ਾ- ਖੇਤੀਬਾੜੀ ਚਲ-ਅਚਲ ਸੰਪੱਤੀ- 8.58 ਕਰੋੜ