ਜਲੰਧਰ (ਵਿੱਕੀ ਸੂਰੀ) : 01 ਜਨਵਰੀ ਦਿਨ ਸੋਮਵਾਰ ਨੂੰ ਲਾਡੀ ਸਾਂਈ ਦੀ ਯਾਦ ਵਿਚ 11ਵੀਂ ਸਲਾਨਾ ਮਹਿਫ਼ਲ-ਏ-ਕਵਾਲੀ ਸ਼ਾਮ 7.00 ਵਜੇ ਤੋਂ ਰਾਤ 2.00 ਵਜੇ ਤੱਕ ਜੁਲਕਾ ਗਰਾਉਂਡ , ਮਨਜੀਤ ਨਗਰ ,ਬਸਤੀ ਸ਼ੇਖ , ਜਲੰਧਰ ਵਿਖੇ ਬੜੀ ਧੂਮ ਧਾਮ ਨਾਲ ਕਰਵਾਈਆਂ ਜਾ ਰਿਹਾ ਹੈ। ਇਸ ਮੌਕੇ ਕਵਾਲ ਪਾਰਟੀਆ ਮਾਸਟਰ ਸਲੀਮ (ਪੰਜਾਬੀ ਸਿੰਗਰ), ਮਨਜਿੰਦਰ ਮਨੀ (ਜਲੰਧਰ) , ਲਵਿਸ਼ ਚੋਹਾਨ (ਜਲੰਧਰ) , ਪੱਪੂ ਅਲੀ (ਜਲੰਧਰ) ਅਤੇ ਬੰਟੀ (ਐਫ.ਐਮ.ਰੇਡਿਓ, ਐਂਕਰ) ਖਾਸ ਤੋਰ ਤੇ ਆ ਕੇ ਬਾਬਾ ਜੀ ਦੇ ਗੁਣਗਾਨ ਕਰਨਗੇ।

ਜਿਸ ਕਰਕੇ ਅੱਜ ਮੁੱਖ ਸੇਵਾਦਾਰ ਜੌਨ (ਇਗਲੈਂਡ ਯੂ.ਕੇ) , ਸਿਵਮ ਅਤੇ ਪੁਨੀਤ ਖਾਸ ਤੌਰ ਤੇ ਵੈਲਕਮ ਪੰਜਾਬ ਦੇ ਦਫਤਰ ਪਹੁੰਚੇ ਅਤੇ ਸਰਦਾਰ ਮਨਜੀਤ ਸਿੰਘ ਟੀਟੂ (ਆਮ ਆਦਮੀ ਪਾਰਟੀ) ਅਤੇ ਉਹਨਾਂ ਦੀ ਪੂਰੀ ਟੀਮ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦਾ ਸੱਦਾ ਪੱਤਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਆਪ ਸਭ ਮੇਲੇ ਵਿੱਚ ਆ ਕੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਅਤੇ ਆਪ ਜੀ ਦਾ ਅਤੀ ਧੰਨਵਾਦ ਹੋਵੇਗਾ।