ਜਲੰਧਰ (ਵਿੱਕੀ ਸੂਰੀ ) :- ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਰਿੰਪਾ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21ਵਾਂ ਸਲਾਨਾ ਜਾਗਰਣ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੁਰਨੀ  ਹਿਮਾਚਲ ਪ੍ਰਦੇਸ਼ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਜਾਗਰਨ ਤੇ ਲਿਜਾਣ ਲਈ 25 ਤੋਂ 30 ਬੱਸਾਂ ਦਾ ਕਾਫਲਾ ਮਾਤਾ ਚਿੰਤਪੂਨੀ ਜੀ ਦੇ ਦਰਬਾਰ ਵਿੱਚ ਪਹੁੰਚੇਗਾ | ਇਹ ਕਾਫਲਾ ਵੈਲਕਮ ਪੰਜਾਬ ਨਿਊਜ਼ ਦੇ ਦਫਤਰ ਤੋਂ ਸਵੇਰੇ 9 ਵਜੇ ਰਵਾਨਾ ਹੋਏਗਾ ਇਸ ਤੋਂ ਪਹਿਲਾਂ ਵੈਲਕਮ ਪੰਜਾਬ ਦੇ ਦਫਤਰ  ਵਿੱਚ ਪੂਜਾ ਅਰਚਨਾ ਕੀਤੀ ਜਾਏਗੀ ਇਥੇ ਇਹ ਗੱਲ ਦੱਸਣਯੋਗ ਹੈ ਇਥੇ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਲੋਕਾਂ ਦੀ ਅਗਵਾਈ ਵਿੱਚ ਬਸਾ ਦਾ ਕਾਫਲਾ ਭੇਜਿਆ ਜਾਏਗਾ ਇਸ ਤੋਂ ਪਹਿਲਾਂ ਸਵੇਰੇ ਦਾ ਲੰਗਰ (ਨਾਸ਼ਤਾ) ਸ਼੍ਰੀ ਨਰਿੰਦਰ ਕੁਮਾਰ ਨੰਦਾ ਜੀ ਤੇ ਉਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਏਗਾ ਇਸ ਵਾਰ ਬੱਸਾਂ ਦਾ ਰੂਟ ਤਲਵਾੜੇ ਤੋਂ ਹੁੰਦਿਆਂ ਹੋਇਆ ਚਿੰਤਪੁੰਰਨੀ ਪਹੁੰਚੇਗਾ ਤੇ ਤਲਵਾੜੇ ਦੇ ਰਸਤੇ ਵਿੱਚ ਸ਼੍ਰੀ ਮਹਾਂਕਾਲੀ ਜੀ ਦਾ ਮੰਦਿਰ ਸੜਕ ਤੇ ਹੀ ਆਂਦਾ ਹੈ ਉਸ ਮੰਦਰ ਵਿੱਚ ਗਗਨਦੀਪ ਗੋਰੀ ਜੀ ਪਟਾਕਿਆਂ ਵਾਲੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਵਿਸ਼ੇਸ਼ ਲੰਗਰ ਦਾ ਇੰਤਜ਼ਾਮ ਕੀਤਾ ਜਾਏਗਾ ਤਾਂ ਕਿ ਦੁਪਹਿਰ ਦਾ ਲੰਗਰ ਉੱਥੇ ਛਕਿਆ ਜਾਵੇ ਉਸ ਤੋਂ ਬਾਅਦ ਇਹ ਕਾਫਲਾ ਪਹਾੜਾ ਦੇ ਵਿੱਚੋਂ ਵਿੱਚ ਹੁੰਦਾ ਹੋਇਆ ਮਾਤਾ ਚਿੰਤਪੁਨੀ ਜੀ ਦੇ ਦਰਬਾਰ ਵਿਖੇ ਪਹੁੰਚੇਗਾ ਉੱਥੇ ਪਹੁੰਚ ਕੇ ਸੰਗਤ ਪਹਿਲਾਂ ਮਾਤਾ ਰਾਣੀ ਦੇ ਦਰਸ਼ਨ ਕਰਨਗੇ। ਉਸ ਤੋਂ ਉਪਰੰਤ 6 ਵਜੇ ਪੰਡਾਲ ਵਿੱਚ ਮਾਤਾ ਰਾਣੀ ਜੀ ਦੀ ਪੂਜਾ ਆਰੰਭ ਹੋਏਗੀ ਜੋ 7 ਵਜੇ ਤੱਕ ਚੱਲੇਗੀ ਜਿਸ ਦਾ ਸਾਰਾ (LIVE) ਟੈਲੀਕਾਸਟ ਵੈਲਕਮ ਪੰਜਾਬ ਨਿਊਜ ਚੈਨਲ ਤੇ ਦਿਖਾਇਆ ਜਾਏਗਾ।

    7 ਵਜੇ ਤੋਂ ਬਾਅਦ ਜਾਗਰਨ ਦੀ ਸ਼ੁਰੂਆਤ ਹੋਏਗੀ ਜਿਸ ਵਿੱਚ ਮਸ਼ਹੂਰ ਪਾਰਟੀਆਂ ਮਧੂ ਸੂਦਨ ਐਂਡ ਪਾਰਟੀ (ਨੂਰ ਮਹਿਲ ਵਾਲੇ), ਹਰਜੀਤ ਹੀਰਾ ਐਂਡ ਪਾਰਟੀ (ਜਲੰਧਰ ਵਾਲੇ), ਲਵਿਸ਼ ਲਵ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਸਾਰੀ ਰਾਤ ਮਾਤਾ ਰਾਣੀ ਦਾ ਗੁਣਗਾਨ ਕਰਨਗੇ ਇਸ ਤੋਂ ਪਹਿਲਾਂ ਲੰਗਰ ਭੰਡਾਰਾ ਵੀ ਕੀਤਾ ਜਾਏਗਾ। ਜਿਸ ਦਾ ਸਾਰਾ ਇੰਤਜ਼ਾਮ ਆਨੰਦ ਕੈਟਰਿੰਗ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਏਗਾ ਅਤੇ ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਕਰੀਮਿਕਾ ਆਈਸਕ੍ਰੀਮ ਦੇ ਮਾਲਕ ਅਸ਼ੋਕ ਭੰਡਾਰੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਆਈਸਕ੍ਰੀਮ ਦਾ ਲੰਗਰ ਲੈ ਕੇ ਪਹੁੰਚਣਗੇ ਜੋ ਕਿ ਸਾਰੀ ਰਾਤ ਚੱਲੇਗਾ ਅਤੇ ਚਾਹ ਪਕੌੜੇ ਦਾ ਲੰਗਰ ਸਾਰੀ ਰਾਤ ਚੱਲੇਗਾ। ਜਿਸ ਦਾ ਇੰਤਜਾਮ ਇਤਿਹਾਸਿਕ ਸ਼੍ਰੀ ਭਗਵਾਨ ਮੰਦਰ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਮੇਂਬਰ ਵਲੋਂ ਪੱਪੂ ਸ਼ਰਮਾ ਦੀ ਅਗਵਾਈ ਵਿੱਚ ਲੰਗਰ ਲਗਾਇਆ ਜਾਏਗਾ |ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਵਾਸਤੇ ਸੰਗਤਾਂ ਨੂੰ ਟਿਕਟਾਂ 22/04/2024 ਤੋਂ 25/04/2024 ਵੈਲਕਮ ਪੰਜਾਬ ਦੇ ਦਫਤਰ ਵਿੱਚ ਦਿੱਤੀਆ ਜਾਣਗੀਆ । ਟਿਕਟਾਂ ਦਾ ਸਮਾਂ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ |