ਮਲੇਰਕੋਟਲਾ ਪੁਲਿਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਸਾਢੇ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਦੀ ਵਾਰਦਾਤ ਨੂੰ ਕੁਝ ਘੰਟਿਆਂ ਵਿਚ ਬਹ ਸੁਲਝਾਇਆ ਤੇ ਕੁਝ ਘੰਟਿਆਂ ’ਚ ਹੀ ਮੁਲਜ਼ਮ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮੁਲਜ਼ਮ ਦੀ ਪਛਾਣ ਯੂਭਾਨੂ (32 ) ਵਾਸੀ ਯੂ. ਪੀ. ਦੇ ਹਰਦੋਈ ਜ਼ਿਲੇ ਦੇ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਮਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪਰਿਵਾਰ ਵਲੋਂ ਉਨ੍ਹਾਂ ਦੀ ਬੱਚੀ ਦੇ ਰਿਹਾਇਸ਼ੀ ਕੁਆਰਟਰ ਤੋਂ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਸਾਰੇ ਸਾਧਨ ਜੁਟਾਏ ਗਏ ਤੇ ਬੱਚੀ ਦਾ ਪਤਾ ਲਾਉਣ ਲਈ ਪੁਲਿਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ।ਛਾਣਬੀਣ ‘ਤੇ ਫੈਕਟਰੀ ਦੇ ਬਾਹਰ ਪਲਾਸਟਿਕ ਦੇ ਥੈਲੇ ’ਚ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਪੁੱਛਗਿੱਛ ਦੇ ਨਾਲ-ਨਾਲ ਇਕੱਠੇ ਕੀਤੇ ਤਕਨੀਕੀ ਤੇ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਦੋਸ਼ੀ ਦਾ ਪਤਾ ਲਗਾਇਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।