ਮੁੰਬਈ ਪੁਲਿਸ ਨੇ ਕ੍ਰਿਕਟਰ ਹਾਰਦਿਕ ਪੰਡਯਾ ਤੇ ਕ੍ਰੁਣਾਲ ਪੰਡਯਾ ਦੇ ਮਤਰੇਏ ਭਰਾ ਵੈਭਵ ਪੰਡਯਾ ਦੀ ਇੱਕ ਹਾਈ-ਪ੍ਰੋਫ਼ਾਈਲ ਮਾਮਲੇ ਵਿੱਚ ਗ੍ਰਿਫ਼ਤਾਰੀ ਕੀਤੀ ਹੈ। ਕਥਿਤ ਤੌਰ ‘ਤੇ ਬਿਜਨੈੱਸ ਪਾਰਟਨਰਸ਼ਿਪ ਵਿੱਚ ਵੈਭਵ ਨੇ ਪੰਡਯਾ ਭਰਾਵਾਂ ਨਾਲ ਲਗਭਗ 4.3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਰਿਪੋਰਟਾਂ ਮੁਤਾਬਕ 37 ਸਾਲ ਦੇ ਵੈਭਵ ‘ਤੇ ਇੱਕ ਪਾਰਟਨਰਸ਼ਿਪ ਫਰਮ ਤੋਂ ਲਗਭਗ 4.3 ਕਰੋੜ ਰੁਪਏ ਦੀ ਹੇਰਾ-ਫੇਰੀ ਕਰਨ ਦੇ ਇਲਜ਼ਾਮ ਹਨ, ਜਿਸ ਨਾਲ ਪੰਡਯਾ ਭਰਾਵਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਮੁੰਬਈ ਪੁਲਿਸ ਦੀ ਇਕੋਨਮੀ ਆਫਿਸ ਬ੍ਰਾਂਚ ਨੇ ਵੈਭਵ ਪੰਡਯਾ ‘ਤੇ ਇਸ ਸਬੰਧੀ ਧੋਖਾਧੜੀ ਤੇ ਜਾਲਸਾਜ਼ੀ ਦਾ ਇਲਜ਼ਾਮ ਲਗਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ।
ਰਿਪੋਰਟ ਮੁਤਾਬਕ ਤਿੰਨੋਂ ਭਰਾਵਾਂ ਨੇ ਮਿਲ ਕੇ ਤਿੰਨ ਸਾਲ ਪਹਿਲਾਂ ਪਾਲਿਮਰ ਦਾ ਬਿਜਨੈੱਸ ਸਥਾਪਿਤ ਕੀਤਾ ਸੀ। ਇਸ ਵਿੱਚ ਕ੍ਰਿਕਟਰ ਭਰਾਵਾਂ ਨੂੰ 40-40 ਫ਼ੀਸਦੀ ਨਿਵੇਸ਼ ਕਰਨਾ ਸੀ, ਜਦਕਿ ਵੈਭਵ ਨੂੰ 20% ਯੋਗਦਾਨ ਦੇਣਾ ਸੀ ਤੇ ਆਪ੍ਰੇਸ਼ਨਸ ਵੀ ਦੇਖਣ ਦੀ ਵੀ ਜ਼ਿੰਮੇਵਾਰੀ ਵੀ ਉਸੇ ‘ਤੇ ਸੀ। ਪ੍ਰੋਫਿਟ ਸ਼ੇਅਰ ਦੀ ਵੰਡ ਵੀ ਇਸੇ ਤਰ੍ਹਾਂ ਤੈਅ ਹੋਈ ਸੀ। ਵੈਭਵ ਨੇ ਕਥਿਤ ਤੌਰ ‘ਤੇ ਆਪਣੇ ਮਤਰੇਏ ਭਰਾਵਾਂ ਨੂੰ ਬਿਨ੍ਹਾਂ ਦੱਸੇ ਉਸੇ ਬਿਜਨੈੱਸ ਵਿੱਚ ਇੱਕ ਫਾਰਮ ਬਣਾਈ ਤੇ ਪਾਰਟਨਰਸ਼ਿਪ ਦੀ ਉਲੰਘਣਾ ਕੀਤੀ। ਵੈਭਵ ਨੇ ਖੁਦ ਦੇ ਪ੍ਰੋਫਿਟ ਦਾ ਹਿੱਸਾ 20 ਫ਼ੀਸਦੀ ਤੋਂ ਵਧਾ ਕੇ 33.3 ਫ਼ੀਸਦੀ ਕਰ ਦਿੱਤਾ। ਇਸ ਕਾਰਨ ਪ੍ਰੋਫਿਟ ਸ਼ੇਅਰ ਵਿੱਚ ਗਿਰਾਵਟ ਆਈ, ਜਿਸ ਨਾਲ ਪੰਡਯਾ ਭਰਾਵਾਂ ਨੂੰ 3 ਕਰੋੜ ਦਾ ਨੁਕਸਾਨ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਵੈਭਵ ਨੇ ਬਿਨ੍ਹਾਂ ਕਿਸੇ ਨੂੰ ਦੱਸੇ ਪਾਰਟਨਰਸ਼ਿਪ ਫਾਰਮ ਦੇ ਖਾਤੇ ਵਿੱਚੋਂ 1 ਕਰੋੜ ਤੋਂ ਜ਼ਿਆਦਾ ਦੀ ਤਕਮ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰ ਲਈ। ਜਦੋਂ ਪੰਡਯਾ ਭਰਾਵਾਂ ਨੇ ਉਸ ਤੋਂ ਜਵਾਬ ਮੰਗਿਆ ਤਾਂ ਉਸਨੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ। ਇਸਦੇ ਬਾਅਦ ਪੰਡਯਾ ਭਰਾਵਾਂ ਨੇ ਪੁਲਿਸ ਕੋਲ ਵੈਭਵ ਪੰਡਯਾ ਖਿਲਾਫ਼ 4.3 ਕਰੋੜ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ।