ਗੁਆਟੇਮਾਲਾ ਦੀ ਰਾਜਧਾਨੀ ਗੁਆਟੇਮਾਲਾ ਸਿਟੀ ਦੇ ਬਾਹਰੀ ਇਲਾਕੇ ’ਚ ਸੋਮਵਾਰ ਨੂੰ ਇਕ ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ।

ਅੱਗ ਬੁਝਾਊ ਬੁਲਾਰੇ ਐਡਵਿਨ ਵਿਲਾਗ੍ਰਾਨ ਨੇ ਦਸਿਆ ਕਿ ਕਈ ਗੱਡੀਆਂ ਦੇ ਹਾਦਸੇ ਕਾਰਨ ਬੱਸ ਸਵੇਰ ਹੋਣ ਤੋਂ ਪਹਿਲਾਂ ਪੁਲ ਤੋਂ ਹੇਠਾਂ ਆ ਗਈ। ਇਸ ਹਾਦਸੇ ’ਚ 15 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਬੱਸ ਰਾਜਧਾਨੀ ਦੇ ਉੱਤਰ-ਪੂਰਬ ’ਚ ਪ੍ਰੋਗ੍ਰੇਸੋ ਤੋਂ ਆਈ ਸੀ। ਵਾਲੰਟੀਅਰ ਫਾਇਰ ਬ੍ਰਿਗੇਡ ਦੇ ਬੁਲਾਰੇ ਓਸਕਾਰ ਸਾਂਚੇਜ਼ ਨੇ ਦਸਿਆ ਕਿ ਮ੍ਰਿਤਕਾਂ ’ਚ ਬੱਚੇ ਵੀ ਸ਼ਾਮਲ ਹਨ। ਰਾਸ਼ਟਰਪਤੀ ਬਰਨਾਰਡੋ ਅਰੇਵਾਲੋ ਨੇ ਅਪਣੀ ਹਮਦਰਦੀ ਜ਼ਾਹਰ ਕੀਤੀ ਅਤੇ ਕੌਮੀ ਸੋਗ ਦੇ ਦਿਨ ਦਾ ਐਲਾਨ ਕੀਤਾ।