Skip to content
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਵਿਚ ਨਵੇਂ ਭਰਤੀ 6 ਸਿਪਾਹੀ ਡੋਪ ਟੈਸਟ ਵਿਚ ਫੇਲ ਹੋ ਗਏ ਹਨ ਤੇ ਰਿਪੋਰਟ ਪਾਜ਼ੀਟਿਵ ਆਉਣ ‘ਤੇ ਸਿਪਾਹੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਜਹਾਨਖੇਲਾ ਟ੍ਰੇਨਿੰਗ ਸੈਂਟਰ ‘ਚ 6 ਸਿਪਾਹੀਆਂ ਦੇ ਟੈਸਟ ਪੌਜ਼ੀਟਿਵ ਪਾਏ ਗਏ ਹਨ ਤੇ ਹੁਣ ਉਨ੍ਹਾਂ ਨੂੰ ਬਿਨਾਂ ਟ੍ਰੇਨਿੰਗ ਦੇ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਸਿਪਾਹੀ ਬੇਸਿਕ ਟ੍ਰੇਨਿੰਗ ਲਈ ਜਹਾਨਖੇਲਾ ਸੈਂਟਰ ਆਏ ਸੀ। ਅਜਿਹੇ ਵਿਚ ਡੋਪ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ‘ਤੇ ਬਿਨਾਂ ਟ੍ਰੇਨਿੰਗ ਦੇ ਹੀ ਸਿਪਾਹੀਆਂ ਨੂੰ ਵਾਪਸ ਭੇਜਿਆ ਗਿਆ ਹੈ। ਹੁਸ਼ਿਆਰਪੁਰ ਵਿਚ ਪੰਜਾਬ ਪੁਲਿਸ ਦਾ ਟ੍ਰੇਨਿੰਗ ਸੈਂਟਰ ਹੈ ਤੇ ਜਦੋਂ ਕੋਈ ਨਵੀਂ ਭਰਤੀ ਹੁੰਦੀ ਹੈ ਤਾਂ ਟ੍ਰੇਨਿੰਗ ਲਈ ਉਨ੍ਹਾਂ ਨੂੰ ਜਹਾਨਖੇਲਾ ਟ੍ਰੇਨਿੰਗ ਭੇਜਿਆ ਜਾਂਦਾ ਹੈ।
ਜਿਹੜੇ ਸਿਪਾਹੀਆਂ ਦੇ ਡੌਪ ਟੈਸਟ ਪਾਜ਼ੀਟਿਵ ਆਏ ਹਨ ਉਨ੍ਹਾਂ ਵਿਚ ਰਿਕਰੂਟ ਸਿਪਾਹੀ ਅਰਸ਼ਦੀਪ ਸਿੰਘ 3222, ਪਟਿਆਲਾ, ਰਿਕਰੂਟ ਸਿਪਾਹੀ ਮਨੀਸ਼ 345/ਪਟਿਆਲਾ, ਰਿਕਰੂਟ ਸਿਪਾਹੀ ਸੁਮਿਤ ਮਲਹੋਤਰਾ 689/ਪਟਿਆਲਾ, ਰਿਕਰੂਟ ਸਿਪਾਹੀ ਤੇਜਵਿਕਰਮਜੀਤ ਸਿੰਘ 445/ਤਰਨਤਾਰਨ, ਰਿਕਰੂਟ ਸਿਪਾਹੀ ਆਦੇਸ਼ ਪ੍ਰਤਾਪ ਸਿੰਘ 200/ਤਰਨਤਾਰਨ ਤੇ ਰਿਕਰੂਟ ਸਿਪਾਹੀ ਅਮਰਜੀਤ ਸਿੰਘ 489/ ਲੁਧਿਆਣਾ ਸਿਟੀ ਸ਼ਾਮਲ ਹਨ।ਫਿਲਹਾਲ 6 ਸਿਪਾਹੀਆਂ ਦੇ ਡੌਪ ਟੈਸਟ ਦਾ ਪਾਜ਼ੀਟਿਵ ਆਉਣਾ ਆਪਣੇ ਆਪ ਵਿਚ ਵੱਡਾ ਸਵਾਲ ਹੈ ਤੇ ਇਹ ਜਾਂਚ ਦਾ ਵਿਸ਼ਾ ਹੈ। ਅਜਿਹੇ ਵਿਚ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਸਿਪਾਹੀਆਂ ਦੀ ਡੋਟ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ ‘ਤੇ ਹੁਣ ਕੀ ਕਾਰਵਾਈ ਕੀਤੀ ਜਾਵੇਗੀ।
Post Views: 2,046
Related